ਲ਼ਾਇਲਪੁਰ ਖ਼ਾਲਸਾ ਕਾਲਜ ਫੋਰ  ਵਿਮਨ, ਜਲੰਧਰ ਦੇ ਫਿਜੀਕਲ ਐਜੂਕੇਸ਼ਨ ਵਿਭਾਗ ਦੁਆਰਾ ਕੇ.
ਸੀ. ਐਲ. ਕਾਲਜੀਏਟ ਸਕੂਲ ਫਾਰ ਗਰਲਜ਼ ਦੇ ਅੰਤਰਗਤ ਸ਼ੈਸ਼ਨ 2020-21 ਹਾਕੀ ਟਰਾਇਲ ਕਰਵਾਏ ਗਏ ਜਿਸ
ਵਿਚ ਵਿਭਿੰਨ ਸ਼ਹਿਰਾਂ ਗੁਰਦਾਸਪੁਰ, ਪਟਿਆਲਾ, ਬਠਿੰਡਾ ਆਦਿ ਤੋੋਂ ਆਈਆਂ ਵਿਦਿਆਰਥਣਾਂ ਨੇ
ਹਿੱਸਾ ਲਿਆ। ਇਸ ਮੌਕੇ ਤੇ ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਨੇ ਟਰਾਇਲ ਵਿਚ ਹਿੱਸਾ ਲੈਣ ਵਾਲੀਆਂ
ਵਿਦਿਆਰਥਣਾਂ ਨੂੰ ਅਗਲੇਰੇ ਪੜਾਵਾ ਲਈ ਵੀ ਕਰੜੀ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਫਿਜ਼ੀਕਲ
ਐਜੂਕੇਸ਼ਨ ਵਿਭਾਗ ਦੀ ਮੁਖੀ ਮੈਡਮ ਸੰਗੀਤਾ ਸਰੀਨ ਅਤੇ ਪ੍ਰਅਧਿਆਪਕਾਂ ਮੈਡਮ ਪਰਮਿੰਦਰ ਕੌਰ
ਦੀ ਦ੍ਰਿੜਤਾ ਅਤੇ ਦਿਸ਼ਾ ਨਿਰਦੇਸ਼ਨਾ ਦੀ ਸ਼ਲਾਘਾ ਕੀਤੀ ਅਤੇ ਵੀ ਕਿਹਾ ਕਿ ਇਹ ਵਿਭਾਗ ਅੰਤਰਰਾਸ਼ਟਰੀ
ਪੱਧਰ ਦੇ ਖਿਡਾਰੀ ਤਿਆਰ ਕਰਕੇ ਕਾਲਜ ਦਾ ਨਾਮ ਰੌਸ਼ਣ ਕਰਦਾ ਆਇਆ ਹੈ। ਉਹਨਾਂ ਕਿਹਾ ਕਿ
ਸੰਸਥਾ ਵੱਲੋਂ ਪ੍ਰਦਾਨ ਹੋਸਟਲ ਅਤੇ ਜਿੰਮ ਵਰਗੀਆਂ ਮਹੱਤਵਪੂਰਨ ਸੁਵਿਧਾਵਾਂ ਖਿਡਾਰਨਾ ਨੂੰ
ਦਿੱਤੀਆਂ ਜਾਣ ਕਾਰਣ ਅਤੇ ਓਲੰਪੀਅਨ ਵਰਿੰਦਰ ਸਿੰਘ ਅਤੇ ਸ. ਕੁਲਬੀਰ ਸਿੰਘ ਸੈਣੀ ਵਰਗੇ ਨਿਪੁੰਨ
ਕੋਚਾਂ ਦੀ ਅਗਵਾਈ ਹੇਠ ਕਾਲਜ ਖੇਡ ਖੇਤਰ ਵਿਚ ਬੁਲੰਦੀਆਂ ਹਾਸਲ ਕਰ ਰਿਹਾ ਹੈ।