ਜਲੰਧਰ: ਨਾਰੀ ਸਸ਼ਕਤੀਕਰਣ ਦੀ ਪ੍ਰਤੀਕ ਵਿਰਾਸਤੀ ਸੰਸਥਾ ਲਾਇਲਪੁਰ ਖਾਲਸਾ ਕਾਲਜ ਵਿਮਨ, ਜਲੰਧਰ ਦੇ
ਐਨ.ਐੇਸ.ਐਸ. ਵਿਭਾਗ ਵੱਲੋਂ “ਅੰਤਰ ਰਾਸ਼ਟਰੀ ਮਹਿਲਾ ਦਿਵਸ “ ਮਨਾਉਣ ਸੰਬੰੰਧੀ ਹਫਤਾਵਰ
ਲੜੀਵਾਰ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਨਿਰਧਾਰਿਤ ਗਤੀਵਿਧੀਆਂ ਅਧੀਨ ਅੱਜ “ਸਵੈ ਰੁਜਗਾਰ”
ਵਿਚ ਨਿਪੁੰਨਤਾ ਸੰਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਕਾਲਜ ਦੇ ਫੈਸ਼ਨ
ਡਿਜ਼ਾਇਨਿੰਗ ਵਿਭਾਗ ਦੀ ਮੁਖੀ ਮੈਡਮ ਕੁਲਦੀਪ ਕੌਰ ਮਾਹਿਰ ਵਕਤਾ ਦੇ ਰੂਪ ਵਿਚ ਪਹੁੰਚੇ। ਉਹਨਾਂ
ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਸਧਾਰਨ ਦਿੱਖ ਕੱਪੜੇ ਨੂੰ ਅਜੋਕੇ ਸਮੇਂ
ਅਨੁਸਾਰ ਸੁੰਦਰ ਅਤੇ ਅਕਰਸ਼ਕ ਬਣਾਉਣ ਲਈ ਉਸ ਉੱਤੇ ਬਲਾਕ ਪ੍ਰਿਟਿੰਗ, ਹੈਡ ਪ੍ਰੀਟਿੰਗ ਅਤੇ
ਇਸਨੁੰ ਸੁਚੱਜੇਪਣ ਨਾਲ ਸਿਲਾਈ ਕਰਨ ਦੇ ਬੁਨਿਆਦੀ ਨੁਕਤੇ ਵਿਵਹਾਰਿਕ ਰੂਪ ਵਿਚ ਦੱਸੇ। ਰੰਗਾ ਦੇ
ਸੁਮੇਲ ਦਾ ਖਾਸ ਧਿਆਨ ਦੇਣ ਲਈ ਕਿਹਾ ਇਸ ਕਾਲਜ ਲਈ ਕੱਪੜੇ ਦੀਆਂ ਕਿਸਮਾਂ ਤੋਂ ਜਾਣੂ
ਕਰਵਾਇਆ। ਇਸ ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੇ ਆਪਣਾ ਵਿਸ਼ੇਸ਼ ਰੁਝਾਣ ਪ੍ਰਗਟ ਕਰਦਿਆ
ਅਨੇਕਾਂ ਤਰ੍ਹਾਂ ਦੇ ਪ੍ਰਸ਼ਨ ਪੁੱਛੇ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਕਿਹਾ ਅਜਿਹੀਆਂ ਵਰਕਸ਼ਾਪਾਂ
ਦਾ ਆਯੋਜਨ ਵਿਦਿਆਰਥਣਾ ਵਿਚ ਕਲਾ ਕ੍ਰਿਤੀ ਦੇ ਰੁਝਾਨ ਨੂੂੰ ਕਿੱਤਾ ਮੁਖੀ ਬਣਾਉਣ ਅਤੇ ਇਸ
ਵਿਚ ਨਿਪੁੰਨਤਾ ਲਿਆਉਣ ਦੇ ਅਸ਼ਿਆ ਅਧੀਨ ਕੀਤਾ ਜਾਂਦਾ ਹੈ ਤਾਂ ਕਿ ਵਿਦਿਆਰਥਣਾ ਆਤਮ ਨਿਰਭਰ
ਹੋ ਕੇ ਸਰਲ ਤੇ ਉੱਜਵਲ ਭਵਿੱਖ ਮਾਣ ਸਕਣ। ਉਹਨਾਂ ਐਨ. ਐਸ. ਐਸ. ਵਿਭਾਗ ਦੇ ਪ੍ਰੋਗਰਾਮ
ਅਫਸਰਾਂ ਨੂੰ ਮੈਡਮ ਮਨਜੀਤ ਕੌਰ , ਮੈਡਮ ਮਨੀਤਾ ਅਤੇ ਮੈਡਮ ਸਿਮਰਜੀਤ ਕੌਰ ਦੀ ਇਸ ਗਤੀਵਿਧੀ ਦੇ
ਆਯੋਜਨ ਲਈ ਪ੍ਰਸੰਸਾ ਕੀਤੀ।