ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ, ਜਲੰਧਰ ਵੱਲੋਂ ਲਗਾਏ ਗਏ ਸੱਤ ਰੋਜ਼ਾ ਐਨ. ਐਸ. ਐਸ. ਦੇ ਕੈਂਪ ਦਾ ਅੱਜ
ਸਮਾਪਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ
ਉਹਨਾਂ ਵੱਲੋਂ ਦਿੱਤੇ ਸਹਿਯੋਗ ਦੀ ਵੀ ਉਚੇਚ ਤੌਰ ਤੇ ਪ੍ਰਸੰਸਾ ਕੀਤੀ। ਇਸ ਦਿਨ ਖਾਸ ਤੌਰ ਤੇ ਸੰਸਥਾ ਵੱਲੋਂ ਪਿੰਡ
ਵਾਸੀਆਂ ਨੂੰ ੍ਹੀੜ, ਕਾਲਾ ਪੀਲੀਆ, ਕੈਂਸਰ, ਟੀ.ਬੀ. ਜਿਹੇ ਰੋਗਾਂ ਤੋਂ ਬਚਾਓ ਸੰਬੰੰਧੀ ਜਾਣੂ ਕਰਾਉਣ ਲਈ ਮੈਡੀਕਲ
ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੈਡੀਕਲ ਕੈਂਪ ਵਿਚ ਮਾਹਰ ਡਾ. ਨਿਮਰਤ ਕੌਰ (ਮੈਡੀਕਲ ਅਫਸਰ, ਸਿਵਲ ਹਸਪਤਾਲ,
ਜਲੰਧਰ) ਅਤੇ ਸਟਾਫ ਨਰਸ ਰਾਜਵੰਤ ਕੌਰ ਜੀ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ । ਉਹਨਾਂ ਨਾਲ ਅਭਿਵਿਅਕਤੀ ਫਾਉਡੈਂਸ਼ਨ ਦੇ
ਅਧਿਕਾਰੀ ਮੈਡਮ ਆਰਤੀ ਵੀ ਮੋਜ਼ੂਦ ਸਨ ।ਇਸ ਕੈਂਪ ਵਿਚ ਮੁਫਤ ਦਵਾਈਆ ਵੀ ਵੰਡੀਆਂ ਗਈਆ ਅਤੇ ਬਲੱਡ ਟੈਸਟ ਵੀ
ਕੀਤਾ ਗਿਆ। ਇਸ ਦੇ ਨਾਲ ਹੀ ਕੋਸਮੋਟੋਲੋਜ਼ੀ ਵਿਭਾਗ ਦੀ ਮੈਡਮ ਸ਼ਿਵਾਨੀ ਨੇ ਸੱਜ-ਸਜਾਵਟ ਅਤੇ ਸਕਿੱਨ ਕਿਅਰ ਦੇ
ਮਹੱਤਵਪੂਰਨ ਨੁਕਤੇ ਵਿਵਹਾਰਕ ਰੂਪ ਵਿਚ ਦੱਸੇ। ਇਸਦੇ ਨਾਲ ਹੀ ਐਨ.ਐਸ.ਐਸ. ਪ੍ਰੋਗਰਾਮ ਅਫਸਰਾਂ ਮੈਡਮ ਮਨਜੀਤ
ਕੌਰ, ਮੈਡਮ ਸਿਮਰਜੀਤ ਕੌਰ, ਮੈਡਮ ਮਨੀਤਾ ਨੇ ਵਲੰਟੀਅਟਰ ਨਾਲ ਮਿਲ ਕੇ ਪੌਦੇ ਲਗਾਏ ।“ਬੇਟੀ ਬਚਾਓ, ਬੇਟੀ ਪੜਾਓ, ਯੋਗ
ਬਣਾਓ, ਕੂੜੇ ਦਾ ਸਦਓਪਯੋਗ ਕਰੋ, ਪਾਣੀ ਬਚਾਓ, ਪਲਾਸਟਿਕ ਰਹਿਤ ਵਾਤਾਵਰਣ ਸਿਰਜੋ, ਰੁੱਖ ਲਗਾਓ, ਜਿਹੇ ਵਿਸ਼ਿਆ
ਸੰਬੰੰਧੀ ਪਿੰਡ ਵਿਚ ਪੋਸਟਰ ਲਗਾਏ ਗਏ। ਮੈਡਮ ਆਤਮਾ ਸਿੰਘ ਨੇ ਐਲੀਮੈਂਟਰੀ ਸਰਕਾਰੀ ਸਕੂਲ ਦੇ ਵਿਦਿਆਰਥੀਆਂ
ਨੁੰ ਤੁੰਦਰਸਤ ਰਹਿਣ ਲਈ ਸਰੀਰਿਕ ਸਫਾਈ ਅਤੇ ਪੋਸ਼ਟਿਕ ਭੋਜਨ ਹੀ ਸੇਵਨ ਕਰਨ ਲਈ ਪ੍ਰੇਰਿਆ। ਮੈਡਮ ਪ੍ਰੀਤ ਨੇ ਕੰਪਿਊਟਰ
ਸੰਬੰੰਧੀ ਬੁਨਿਆਦੀ ਜਾਣਕਾਰੀ ਦਿੱਤੀ। ਖੇਡਾ ਖਿਡਾਈਆਂ ਗਈਆਂ, ਟਰੈਕਟਰ ਟਰਾਲੀਆਂ ਤੇ ਰਿਫਲੈਕਟਰ ਲਗਾਏ ਗਏ। ਇਸ
ਪਿੰਡ ਦੀ ਵਸਨੀਕ ਕਾਲਜ ਦੀ ਮੈਡਮ ਮਨਵਿੰਦਰ ਕੌਰ ਨੇ ਇਸ ਸਮਾਜ ਸੇਵੀ ਕੰਮ ਵਿਚ ਪੂਰਨ ਤੌਰ ਤੇ ਸਹਿਯੋਗ ਦਿੱਤਾ ਉਹਨਾਂ
ਨਾਲ ਪਿੰਡ ਦੇ ਮੁਹਤਬਰ ਸ. ਗੁਰਮੀਤ ਸਿੰਘ, ਗੁਰਦੁਆਰਾ ਪ੍ਰਧਾਨ ਸ. ਸੰਤੋਖ ਸਿੰਘ, ਸ. ਰਛਪਾਲ ਸਿੰੰਘ ਬੋਬੀ, ਸ.
ਗੁਰਬਚਨ ਸਿੰਘ , ਸ. ਪਰiੰਮੰਦਰ ਸਿੰਘ ਮੁੱਧੜ, ਸ. ਬਲਬੀਰ ਸਿੰਘ ਟੋਡੀ ਅਤੇ ਸ. ਗੁਰਚਰਨ ਸਿੰੰਘ ਵੀ ਮੋਜ਼ੂਦ ਸਨ ।