ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਚ ਆਯੋਜਿਤ ਦੋ ਰੋਜ਼ਾ ਮਹਾਂ ਸੰਮੇਲਨ “ਕਾਫਲਾ ਕਲਮਾਂ ਦਾ” ਵਿਚ ਅੱਜ ਦੂਸਰੇ ਦਿਨ ਵੀ ਕਲਾਕਾਰੀ ਭਾਸ਼ਾ ਸਾਹਿਤ, ਸੱਭਿਆਚਾਰਕ ਖੇਤਰ ਵਿਚ ਸਥਾਪਿਤ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਸਮੂਹ ਆਏ ਹੋਏ ਮਹਿਮਾਨਾਂ ਨੂੂੰ ਜੀ ਆਇਆ ਕਿਹਾ। ਇਸ ਮੌਕੇ ਸਰਦਾਰਨੀ ਬਲਬੀਰ ਕੌਰ ਜੀ (ਪ੍ਰਧਾਨ ਗਵਰਨਿੰਗ ਕੋਂਸਲ, ਖਾਲਸਾ ਕਾਲਜ, ਸੰਤ ਜਗਜੀਤ ਸਿੰਘ ਲੋਪੋ, ਪ੍ਰਿੰ. ਕਿਰਨ ਵਾਲੀਆ, ਸ਼੍ਰੀ ਦੀਪਕ ਜਲੰਧਰੀ, ਡਾ. ਜਗਦੀਸ਼ ਕੌਰ ਵਾਡੀਆ, ਡਾ. ਤੇਜਿੰਦਰ ਕੌਰ, ਡਾ. ਰਘਬੀਰ ਕੌਰ, ਡਾ. ਤਜਿੰਦਰ ਵਿਰਲੀ, ਵਰਿੰਦਰ ਕੌਰ, ਸ. ਬੇਅੰਤ ਸਿੰਘ ਸਰਹੱਦੀ, ਹਰਮੀਤ ਅਟਵਾਲ,ਮਿਸਟਰ ਸ਼ੇਰਗਿੱਲ ,ਸ. ਮਨਜੀਤ ਸਿੰਘ, ਸ. ਗੁਰਸ਼ਰਨ ਸਿੰਘ ਰੰਧਾਵਾ, ਸ਼੍ਰੀ. ਪਵਨ ਉੱਪਲ, ਡਾ. ਕਮਲੇਸ਼ ਦੁੱਗਲ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਮੇਜ਼ਬਾਨ ਮੋਹਿੰਦਰ ਕੁਮਾਰ ਸੀ.ਜੀ.ਐਮ. (ਜਾਗਰਣ ਪ੍ਰਕਾਸ਼ਨ ਲਿਮ. ਗ੍ਰੇਟਰ ਪੰਜਾਬ), ਵਰਿੰਦਰ ਵਾਲੀਆ (ਸੰਪਾਦਕ, ਪੰਜਾਬੀ ਜਾਗਰਣ) ਜੀ ਨੇ ਵਿਸ਼ੇਸ਼ ਤੌਰ ਤੇ ਸਭ ਮਹਿਮਾਨਾਂ ਨੁੰ ਜੀ ਆਇਆ ਕਿਹਾ ਅਤੇ ਧੰਨਵਾਦ ਕੀਤਾ ।
ਇਸ ਦਿਨ ਸੰਮੇਲਨ ਦੇ ਸੈਸ਼ਨਾਂ ਲਈ ਨਿਰਧਾਰਿਤ ਵਿਸ਼ੇਸ਼ ਸ਼ਖਸੀਅਤਾਂ ਵੱਲੋਂ ਕੀਤੀ ਜਿਸ ਵਿਚ ਰਬਿੰਦਰਾ ਨਾਰਾਇਣ, ਐਮ. ਡੀ. ਪ੍ਰੇੈਜ਼ੀਡੈਂਟ(ਪੀ.ਟੀ.ਸੀ.), ਡਾ. ਗੁਰਪ੍ਰੀਤ ਲਹਿਲ, ਡਾ. ਸੀ. ਪੀ ਕੰਬੋਜ਼, ਡਾ. ਬਲਜੀਤ ਕੌਰ, ਡਾ. ਨਵਰੂਪ, ਅਰਤਿੰਦਰ ਕੌਰ ਸੰਧੂ, ਸਰਵਣ ਸਿੰਘ ਤੇ ਨਵਦੀਪ ਗਿੱਲ, ਬਲਜੀਤ ਸਿੰਘ ਸੰਦਲੀ ਪੈੜਾ, ਡਾ. ਹਰਜੀਤ ਸਿੰਘ ਪੰਮੀ ਬਾਈ ਤੇ ਅਨੀਤਾ ਦੇਵਗਨ, ਡਾ. ਸਤੀਸ਼ ਵਰਮਾ, ਗਾਇਕ ਰੀਤੂ ਮੀਰ (ਨੂਰਾਂ ਸਿਸਟਰ), ਵਿੱਕੀ ਸਾਰੰਗ ਜੀ ਮੋਜ਼ੂਦ ਰਹੇ।
14 ਦਸੰਬਰ ਦੂਜੇ ਦਿਨ ਉਦਘਾਟਨੀ ਸੈਸ਼ਨ
ਪਹਿਲਾ ਸ਼ੈਸ਼ਨ ਪੰਜਾਬੀ ਨੌਜਵਾਨ ਬਨਾਮ ਸੋਸ਼ਲ ਮੀਡੀਆ ਪੰਜਾਬੀ ਸਾਫਟਵੇਅਰ ਵਿਸ਼ੇ ਉੱਤੇ ਚਰਚਾ ਕੀਤੀ ਗਈ। ਮੁੱਖ ਬੁਲਾਰਿਆਂ ਦੇ ਰੂਪ ਵਿਚ ਡਾ. ਗੁਰਪ੍ਰੀਤ ਲਹਿਲ ਅਤੇ ਡਾ. ਸੀ. ਪੀ. ਕੰਬੋਜ਼ ਮੌਜੂਦ ਰਹੇ। ਉਦਘਾਟਨੀ ਭਾਸ਼ਣ ਰਬਿੰਦਰਾ ਨਾਰਾਇਣ, ਐੱਮ. ਡੀ., ਪ੍ਰੈਜ਼ੀਡੈਂਟ (ਪੀ.ਟੀ.ਸੀ.) ਵੱਲੋਂ ਦਿੱਤਾ ਗਿਆ।
ਦੂਜਾ ਸੈਸ਼ਨ ਪੰਜਾਬੀ ਸਾਹਿਤ’ਚ ਔਰਤਾਂ ਦਾ ਯੋਗਦਾਨ ਚਰਚਾ ਦਾ ਕੇਂਦਰ ਬਿੰਦੂ ਰਿਹਾ। ਜਿਸਦਾ ਸੰਚਾਲਨ ਡਾ. ਨਵਜੋਤ (ਪ੍ਰਿੰਸੀਪਲ, ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ, ਜਲੰਧਰ) ਨੇ ਕੀਤਾ। ਉਹਨਾਂ ਪੰਜਾਬੀ ਇਸਤਰੀ ਸਾਹਿਤਕਾਰਾਂ ਬਾਰੇ ਜਾਣਕਾਰੀ ਦਿੰਦਿਆ ਉਹਨਾਂ ਦੀਆਂ ਰਚਨਾਵਾਂ ਦੇ ਮਹੱਤਵ ਤੇ ਸੰਖੇਪ ਚਾਨਣਾ ਪਾਇਆ।ਇਸ ਮੌਕੇ ਵਿਸ਼ੇਸ ਬੁਲਾਰਿਆਂ ਦੇ ਰੂਪ ਵਿਚ ਡਾ. ਬਲਜੀਤ ਕੌਰ, ਡਾ. ਨਵਰੂਪ, ਅਰਤਿੰਦਰ ਕੌਰ ਸੰਧੂ ਨੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਇਸਤਰੀ ਸਾਹਿਤ ਬਾਰੇ ਵਿਸਥਾਰਪੂਰਵਕ ਸੰਵਾਦ ਰਚਾਏ।
ਤੀਜਾ ਸੈਸ਼ਨ ਪੰਜਾਬੀ ਖੇਡ ਸਾਹਿਤ ਨਾਲ ਸੰਬੰਧਿਤ ਵਿਚਾਰ ਚਰਚਾ ਅਧੀਨ ਰਿਹਾ। ਇਸ ਵਿਚ ਸਰਵਣ ਸਿੰਘ ਤੇ ਨਵਦੀਪ ਗਿੱਲ ਵਿਸ਼ਾ ਮਾਹਰ ਦੇ ਰੂਪ ਵਿਚ ਮੌਜ਼ੂਦ ਰਹੇ। ਬਲਜੀਤ ਸਿੰਘ(ਸੰਦਲੀ ਪੈੜਾਂ) ਨੇ ਇਸ ਸੈਸ਼ਨ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ।
ਚੋਥਾ ਸੈਸ਼ਨ ਪੰਜਾਬੀ ਫਿਲਮਾਂ–ਸੰਭਾਨਾਵਾਂ ਤੇ ਚੁਣੋਤੀਆਂ ਮਹੱਤਵਪੂਰਨ ਵਿਸ਼ੇ ਨਾਲ ਸੰਬੰਧਿਤ ਵਿਚਾਰ ਚਰਚਾ ਅਧੀਨ ਰਿਹਾ। ਜਿਸਦੇ ਵਿਸ਼ਾ ਮਾਹਰ ਡਾ. ਹਰਜੀਤ ਸਿੰਘ, ਪੰਮੀ ਬਾਈ ਤੇ ਅਨੀਤਾ ਦੇਵਗਨ ਸਨ। ਇਹਨਾਂ ਪੰਜਾਬੀ ਫ਼ਿਲ਼ਮ ਜਗਤ ਦੀ ਮੌਜ਼ੁਦਾ ਸਥਿਤੀ ਦਿਸ਼ਾ ਤੇ ਸੰਭਾਵਤ ਦਸ਼ਾ ਬਾਰੇ ਵਿਸਥਾਰ ਨਾਲ ਫ਼ਿਲਮੀ ਉਦਾਹਰਨਾਂ ਰਾਹੀਂ ਦਿੱਤੀ। ਡਾ. ਸ਼ਤੀਸ ਵਰਮਾ ਨੇ ਇਸ ਸੈਸ਼ਨ ਦਾ ਰੋਮਾਂਚਿਕ ਢੰਗ ਨਾਲ ਸੰਚਾਲਨ ਕੀਤਾ ਅਤੇ ਗੰਭੀਰ ਮੁੱਦਿਆ ਨੂੰ ਟਿੱਪਣੀਆਂ ਰਾਹੀਂ ਪੇਸ਼ ਕੀਤਾ।
ਪੰਜਵਾ ਸੈਸ਼ਨ ਪੰਜਾਬੀ ਲੋਕ ਗੀਤ ਅਤੇ ਗਿੱਧਾਂ ਆਧਾਰਿਤ ਸੀ ਜੋ ਮੰਨੋਰੰਜਨ ਭਰਪੂਰ ਰਿਹਾ। ਇਸ ਸੈਸ਼ਨ ਵਿਚ ਗਾਇਕਾ ਰੀਤੂ ਮੀਰ (ਨੂਰਾ ਸਿਸਟਰ) ਅਤੇ ਵਿੱਕੀ ਸਾਰੰਗ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਨੂੰ ਕਲਾਂ ਰਾਂਹੀ ਰੁਪਾਂi੍ਰਤਤ ਕਰਦਿਆਂ ਗਿੱਧਾ ਪੇਸ਼ ਕੀਤਾ ਅਤੇ ਲੋਕ ਗੀਤ ਵੀ ਗਾਏ ਗਏ। ਡਾ. ਤੇਜਿੰਦਰ ਵਿਰਲੀ ਜੀ ਸ਼ਲਾਘਾ ਦੇ ਹੱਕਦਾਰ ਹਨ ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਨਾਲ ਮੰਚ ਸੰਚਾਲਨ ਕੀਤਾ।