ਜਲੰਧਰ (ਨਿਤਿਨ ):ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮੈਨ, ਜਲੰਧਰ ਵਿਖੇ ਕਾਲਜ ਗਵਰਨਿੰਗ ਕੌਂਸਲ ਦੇ ਪ®ਧਾਨ ਸਰਦਾਰਨੀ ਬਲਬੀਰ ਕੌਰ ਦੀ
ਸਰਪ੍ਰਸਤੀ ਅਤੇ ਕਾਲਜ ਦੇ ਪਿ®ੰਸੀਪਲ ਡਾ. ਨਵਜੋਤ ਜੀ ਦੀ ਦਿਸ਼ਾਂ ਨਿਰਦੇਸ਼ਾ ਅਧੀਨ ਵਿਦਿਆਰਥੀਆਂ ਦੇ ਮਨੋਰੰਜਨ
ਲਈ ਸਲਾਨਾ ਕਾਰਨੀਵਾਲ-2023 ਦਾ ਆਯੋਜਨ ਕੀਤਾ ਗਿਆ। ਡਾ. ਜਸਲੀਨ ਕੌਰ ਸੀ.ਈ.ਓ. ਆਰਥੋਨੋਵਾ ਹਸਪਤਾਲ
ਤੇ ਕਲਾਕਾਰ ਬਲਾਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਵਿਦਿਆਰਥੀ
ਜੀਵਨ ਵਿਚ ਅਜਿਹੀਆਂ ਸੱਭਿਆਚਾਰਕ ਤੇ ਮਨੋਰੰਜਕ ਗਤੀਵਿਧੀਆਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ
ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲ਼ੋੜੀਦੇ ਹਨ। ਸਮੂਹ ਇਕੱਠ
ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਇਸ ਸੰਸਥਾ ਵਿਚ ਅਜਿਹੇ ਵਿਸ਼ਾਲ ਪੱਧਰੀ ਮੰਨੋਰੰਜਨ
ਭਰਪੂਰ ਗਤੀਵਿਧੀਆਂ ਦਾ ਮੰਤਵ ਕਾਲਜ ਦੀਆਂ ਵਿਦਿਆਰਥਣਾ ਨੂੰ ਬੌਧਿਕ ਥਕਾਵਟ ਤੋਂ ਨਿਜਾਤ
ਦਿਵਾਉਣਾ ਹੈ ਤਾਂ ਕਿ ਆਉਣ ਵਾਲੀਆਂ ਪ®ੀਖਿਆਵਾਂ ਲਈ ਉਹ ਮੁੜ ਤਰੋਤਾਜ਼ਾ ਤੇ ਸੰਤੁਲਨ
ਮਾਨਸਿਕਤਾ ਨਾਲ ਸੰਪਨ ਹੋ ਸਕਣ। ਉਹਨਾਂ ਕਿਹਾ ਕਿ ਇਹਨਾਂ ਸਮਾਗਮਾਂ ਤੋ ਪ®ਾਪਤ ਵਿੱਤੀ ਲਾਭ ਨੂੰ ਵੀ
ਜਰੂਰਤਮੰਦ ਵਿਦਿਆਰਥਣਾਂ ਦੀ ਸਹਾਇਤਾ ਲਈ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਉਹ ਵਿੱਦਿਆ ਪ੍ਰਾਪਤ
ਕਰਕੇ ਆਤਮ ਨਿਰਭਰ ਬਣ ਸਕਣ। ਇਸ ਕਾਰਨੀਵਾਲ ਵਿਚ ਮਿਸ ਕਾਰਨੀਵਾਲ, ਮਿਸਟਰ ਕਾਰਨੀਵਾਲ, ਬੇਬੀ ਸ਼ੋਅ, ਫੰਨ
ਗੇਮਜ਼, ਤੰਬੋਲਾ, ਹੱਥ ਤੋਂ ਬਣੀਆ ਵਸਤਾਂ (ਹੋਮ ਸਾਇੰਸ ਵਿਭਾਗ, ਫਾਈਨ ਆਰਟਸ ਵਿਭਾਗ ਤੇ ਫੈਸ਼ਨ
ਡਿਜ਼ਾਇਨਿੰਗ ਵਿਭਾਗ ਵੱਲੋਂ), ਮਹਿੰਦੀ, ਟੈਟੂ, ਨੇਲ-ਆਰਟ(ਕਾਸਮੋਟੋਲੋਜ਼ੀ ਵਿਭਾਗ ਵੱਲੋਂ) ਆਦਿ ਆਯੋਜਿਤ
ਕੀਤੇ ਗਏ। ਸੈਲਫੀ ਕਾਰਨਰ ਤੇ ਵਿਭਿੰਨ ਖਾਣ-ਪੀਣ ਦੀਆਂ ਵਸਤੂਆਂ ਦੇ ਲਗਾਏ ਗਏ ਸਟਾਲ, ਝੂਲੇ ਤੇ ਹੋਰ
ਮੰਨੋਰੰਜਕ ਖੇਡਾਂ ਨੇ ਸਰੋਤਿਆਂ ਦਾ ਧਿਆਨ ਖਿੱਚਿਆ। ਇਸ ਕਾਰਨੀਵਾਲ ਵਿਚ ਰੈਫਲ ਡਰਾਅ ਵੀ ਕੱਢੇ ਗਏ ਜਿਸ
ਵਿਚ ਵੰਨ-ਸਵੰਨੀਆਂ ਉਪਯੋਗੀ ਵਸਤੂਆਂ ਦੇ ਇਨਾਮ ਜੇਤੂਆਂ ਨੂੰ ਭੇਟ ਕੀਤੇ ਗਏ। ਕਾਲਜ ਪ੍ਰਿੰਸੀਪਲ
ਮੈਡਮ ਡਾ. ਨਵਜੋਤ ਵੱਲੋਂ ਜੇਤੂ ਵਿਦਿਆਰਥiਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਕਾਰਨੀਵਾਲ ਵਿਚ
ਲਾਇਲਪੁਰ ਖਾਲਸਾ ਕਾਲਜ ਸੰਸਥਾਵਾਂ ਦੇ ਅਧਿਆਪਕ ਵਿਦਿਆਰਥੀਆਂ ਦੇ ਨਾਲ-ਨਾਲ ਸ਼ਹਿਰ ਦੇ ਬਹੁਤ ਸਾਰੇ
ਪਤਵੰਤੇ ਸੱਜਣਾ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਅੰਤ ਵਿਚ ਰੈਫਲਡ ਡਰਾਅ ਕੱਢੇ ਗਏ। ਕਾਲਜ ਦੇ
ਪਿੰ®ਸੀਪਲ ਡਾ. ਨਵਜੋਤ ਨੇ ਕਾਰਨੀਵਲ ਵਿਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਾਰਨੀਵਲ ਨੂੰ
ਸਫਲ ਬਣਾਉਣ ਵਾਲੀ ਸਮੂਹ ਟੀਮ ਦੀ ਸ਼ਲਾਘਾ ਕੀਤੀ।