ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਚ ਫਾਇਨ ਆਰਟਸ ਵਿਭਾਗ ਵਲੋਂ ਰੱਖੜੀ ਬਣਾਉਣ
ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਵੰਨ
ਸਵੰਨੀਆਂ ਰੱਖੜੀਆਂ ਬਣਾਂ ਕੇ ਆਪਣੀ ਕਲਾ ਯੋਗਤਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਵੱਲੋਂ ਬਣਾਈਆਂ
ਗਈਆਂ ਇਹ ਰੱਖੜੀਆਂ ਭਾਰਤੀ ਫੋਜ ਦੇ ਵੀਰ ਜਵਾਨਾਂ ਨੁੂੰ ਦੇਸ਼ ਦੀ ਸੁਰੱਖਿਆ ਲਈ ਬਾਡਰਾਂ ਉੱਤੇ
ਤਾਇਨਾਤ ਹਨ ਦੀ ਸਲਾਮਤੀ ਤੇ ਪਿਆਰ ਦੇ ਪ੍ਰਤੀਕ ਵਲੋਂ ਭੇਜੀਆਂ ਗਈਆਂ ਕਾਲਜ ਦੇ ਪ੍ਰਿੰਸੀਪਲ ਡਾ। ਨਵਜੋਤ ਜੀ ਨੇ
ਇਸ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੀ ਕਲਾ ਯੋਗਤਾ ਅਤੇ ਉਦੇਸ਼ ਦੀ ਪ੍ਰਸੰਸਾ ਕੀਤੀ ਅਤੇ ਜੇਤੂ
ਵਿਦਿਆਰਥਣਾਂ ਨੂੰ ਇਨਾਮ ਵੰਡੇ। ਬੀ। ਏ ਸਮੈਸਟਰ ਪਹਿਲਾ ਦੀ ਵਿਦਿਆਰਥਣ ਜੈਸਿਕਾ ਨੇ ਇਸ ਪ੍ਰਤੀਯੋਗਤਾ ਵਿਚ
ਪਹਿਲਾ ਸਥਾਨ, ਸ਼ਰਨਜੀਤ ਕੌਰ ਬੀੇ। ਏ ਸਮੈਸਟਰ ਤੀਜਾ ਨੇ ਦੂਜਾ ਸਥਾਨ, ਜ਼ਸਲੀਨ ਕੌਰ ਬੀ। ਏ ਸਮੈਸਟਰ ਪਹਿਲਾ ਨੇ
ਤੀਸਰਾ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ਦੇ ਜੱਜ ਡਾ। ਰੁਪਿੰਦਰ ਕੌਰ (ਮਿਉਜਿਕ ਵਿਭਾਗ ਦੇ ਮੁਖੀ) ਡਾ। ਅਮਰਦੀਪ
ਦਿਉਲ ਸਨ। ਕਾਲਜ ਪ੍ਰਿੰਸੀਪਲ ਡਾ। ਨਵਜੋਤ ਜੀ ਨੇ ਫਾਇਨ ਆਰਟਸ ਵਿਭਾਗ ਦੇ ਮੁਖੀ ਮੈਡਮ ਰੁਪਾਲੀ ਰਾਜਦਾਨ ਨੂੰ
ਇਸ ਮਹੱਤਵਪੂਰਨ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਅਤੇ ਭਰਪੂਰ ਸ਼ਲਾਘਾ ਕੀਤੀ।