ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਚ  ਗਵਰਨਿੰਗ  ਦੇ ਪ੍ਰਧਾਨ ਬਲਬੀਰ ਕੌਰ
ਦੀਆਂ ਸ਼ੁੱਭ ਇਛਾਵਾਂ ਨਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ.ਨਵਜੋਤ  ਜੀ ਦੀ ਦਿਸ਼ਾਂ ਨਿਰਦੇਸ਼ਨਾ ਅਧੀਨ ਆਯੋਜਤ  ਕੀਤਾ ਗਿਆ। ਇਸ ਕਾਰਨੀਵਲ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ
ਹਰਸੀਰਤ ਸੰਗੇਰਾ ਧਰਮਪਤਨੀ ਬਾਵਾ ਹੈਨਰੀ ( ਐਮ ਐਲ ਏ ਜਲੰਧਰ) ਅਤੇ  ਨਰਿੰਦਰ ਕੌਰ
(ਪਰਉਪਕਾਰੀ ਅਤੇ ਪ੍ਰਸਿਧ ਵਪਾਰੀ) ਪਹੁੰਚੇ ਅਤੇ ਨੀਟੂ ਕੰਗ (ਪ੍ਰਸਿੱਧ ਕਬੱਡੀ ਪ੍ਰੇਰਕ ਅਤੇ ਮਹਾਂ ਦਾਨੀ, ਕੈਨੇਡਾ) ਅਤੇ
ਦੀਪਾ ਪੁਰੇਵਾਲ (ਸੰਚਾਲਕ ਐਨ ਜੀ ਉ ਸ਼ਹੀਦ ਉਦਮ ਸਿੰਘ, ਯੂਕੇ) ਨੇ ਵਿਸ਼ੇਸ਼ ਮਹਿਮਾਨਾਂ ਦੇ ਸ਼ਿਰਕਤ ਕਰਕੇ ਸਮਾਗਮ

ਨੂੰ ਵਧਾਇਆ। ਇਸ ਮੌਕੇ  ਰਵਿੰਦਰ ਸਿੰਘ  ,  ਮਕਬੂਲ (ਵਿਦਿਆਰਥੀ ਐਲ ਕੇ ਸੀ), ਗੁਰਦਰਸ਼ਨ
ਸਿੰਘ , ਗੁਰਵਿੰਦਰ ਸਿੰਘ ਵੜਿੰਗ, ਤਲਵਰਨ ਸਿੰਘ ਵੜਿੰਗ, , ਸਰੂਪ ਸਿੰਘ ਨੇ ਵਿਸ਼ੇਸ਼ਤੋਰ  ਤੇ ਸ਼ਮੂਲੀਅਤ ਕੀਤੀ।
ਇਸ ਮੌਕੇ  ਕਾਲਜ ਦੇ ਪ੍ਰਿੰਸੀਪਲ ਡਾ ਨਵਤੇਜ਼  ਜੀ ਨੇ ਇਹਨਾਂ ਵਿਸ਼ੇਸ਼ ਹਸਤੀਆਂ ਦਾ ਇਸਤਕਬਾਲ ਕਰਦਿਆਂ ਧੰਨਵਾਦ
ਕੀਤਾ ਅਤੇ ਸਮੂਹ ਇਕੱਤਰਤਾ ਨੂੰ ਸਬੰਧਿਤ  ਹੁੰਦਿਆਂ ਕਿਹਾ ਕਿ ਸਾਡੀ ਇਸ ਸੰਸਥਾ ਵਿਚ ਅਜਿਹੀਆਂ ਵਿਸ਼ਾਲ ਪੱਧਰੀ
ਭਰਪੂਰ ਗਤੀਵਿਧੀਆਂ ਦਾ ਮੰਤਵ ਕਾਲਜ ਦੀਆਂ ਵਿਦਿਆਰਥਣਾ ਨੂੰ  ਥਕਾਵਟ ਤੋਂ ਨਿਜਾਤ ਦਿਵਾਉਣਾਂ ਹੈ ਤਾਂ ਕਿ
ਆਉਣ ਵਾਲੀਆਂ ਪ੍ਰੀਖਿਆਵਾਂ ਲਈ ਉਹ ਮੁੜ ਤਰੋਤਾਜ਼ਾ  ਤੇ ਸੰਤੁਲਨ ਮਾਨਸਿਕਤਾ ਸੰਪਨ ਹੋ  ਸਕਣ ਉਹਨਾਂ ਕਿਹਾ ਕਿ ਇਹਨਾਂ
ਸਮਾਗਮਾਂ ਤੇ  ਪ੍ਰਾਪਤ ਵਿੱਤੀ ਲਾਭ ਨੂੰ ਹਮੇਸ਼ਾਂ ਲੋੜਵੰਦ ਵਿਦਿਆਰਥਣਾਂ ਦੀਆਂ ਸਿੱਖਿਆ ਸਹੂਲਤਾਂ ਉਤੇ ਖਰਚ ਕਰਕੇ ਉਹਨਾਂ
ਦੇ ਆਰਥਿਕ ਬੋਝ  ਨੂੰ ਘਟਾਇਆ ਜਾਂਦਾ ਹੈ। ਇਸ ਮੌਕੇ   ਨਰਿੰਦਰ ਕੌਰ  ਜੀ ਨੇ ਵਿਦਿਆਰਥਣਾਂ ਦੇ ਉਜਵਲ
ਭਵਿੱਖ ਦੀ ਕਾਮਨਾਂ ਕੀਤੀ ਅਤੇ ਕਾਲਜ ਨੂੰ ਉੱਚੀਆਂ ਬੁਲੰਦੀਆਂ ਹਾਸਲ ਕਰਨ ਦੀ ਚਾਹ ਪ੍ਰਗਟਾਈ ਉਹਨਾਂ ਕਾਲਜ ਦੀ
ਪ੍ਰਧਾਨ ਸਰਦਾਰਨੀ ਬਲਬੀਰ ਕੌਰ ਦੀ ਮਿਹਨਤ, ਲਗਨ , ਦਿੜਤਾ ਅਤੇ ਸੱਚੀ ਸੁੱਚੀ ਸ਼ਖਸੀਅਤ ਦੀ ਪ੍ਰਸੰਸਾ ਕੀਤੀ ਜਿਸ ਸਦਕਾ
ਉਹਨਾਂ ਦੀਆਂ ਛੇ ਸੰਸਥਾਵਾਂ ਜਲੰਧਰ ਵਿਚ ਸਫਲਤਾ  ਵਿਚ ਚਲ ਰਹੀਆਂ ਹਨ। ਇਸ ਮੌਕੇ  ਨੀਟੂ ਕੰਗ ਨੇ ਕਿਹਾ ਕਿ ਖਾਲਸਾ
ਕਾਲਜ ਦਾ ਵਿਦਿਆਰਥੀ ਹੋਣ  ਕਰਕੇ ਮੈਂ ਕਾਲਜ ਦੀ ਬਿਹਤਰੀ ਲਈ ਹਮੇਸ਼ਾ ਨਾਲ ਖੜ੍ਹਾਂ ਹਾਂ
ਵਿਦੇਸ਼ਾਂ ਵਿਚ ਰਹਿਦਿਆਂ ਵੀ ਇਹ ਸੰਸਥਾ ਮੇਰੀ ਰੂਹਨੂੰ ਖਿੱਚ ਪਾਉਦੀ ਹੈ। ਦੀਪਾ ਪੂਰੇਵਾਲ ਨੇ ਕਾਲਜ ਦੀਆਂ ਧੀਆਂ
ਧਿਆਣੀਆਂ ਦੇ ਉਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਪ੍ਰਗਟਾਈਆਂ ਅਤੇ ਪ੍ਰਿੰਸੀਪਲ ਵਲੋਂ  ਇਹਨਾਂ ਨੂੰ ਸਿੱਖਿਅਤ ਕਰਨ
ਦੀ ਮੁਹਿੰਮ ਨੂੰ  ਵੱਡੀ ਸੇੇਵਾ ਕਿਹਾ। ਇਸ ਕਾਰਨੀਵਾਲ ਵਿਚ ਪਹੁੰਚੇ ਮਸ਼ਹੂਰ ਪੰਜਾਬੀ ਗਾਇਕ ਜਸ ਵੀ, ਸਿੰਘ ਦੀਪ ਅਤੇ ਆਸ਼ੂ ਨੇ
ਆਪਣੀਆਂ ਸੁਰੀਲੀਆ ਧੁਨਾਂ ਰਾਹੀਂ ਕਾਲਜ ਵਿਚ ਅਨੰਦਾਇਕ ਆਲਮ ਸਿਰਜਿਆ ਅਤੇ ਵਿਦਿਆਰਥਣਾਂ ਦੇ ਹਜ਼ੂੁਮ ਨੇ ਭਰਪੂਰ
ਅਨੰਦ ਮਾਣਿਆ। ਕਾਲਜ ਦੇ ਇਸ ਖੁਲੇ੍ਹ ਅਤੇ ਹਰੇ  ਭਰੇ ਵਾਤਾਵਰਣ ਵਿਚ ਖਾਣ ਪੀਣ ਦਾ ਵਿਸ਼ੇਸ਼ ਪ੍ਰਬੰਧ ਕਰਦਿਆਂ ਵਿਭਿੰਨ
ਪ੍ਰਕਾਰ ਦੇ ਸਜੇ ਧਜੇ ਸਟਾਲ ਲਗਵਾਏ ਗਏ । ਇਸਦੇ ਨਾਲ ਹੀ ਪ੍ਰਤੀਯੋਗਤਾ  ਰੂਪੀ ਦਿਲਕਸ਼ ਗਤੀਵਿਧੀਆਂ ਦੀ ਸਾਜਨਾ ਕੀਤੀ ਗਈ ਜਿਵੇਂ
ਕੇ ਤੰਬਲਾ, ਰਿੰਗ ਦੇ ਬਟਲ, ਦਸ ਕਾ ਬੀਸ, ਸਟਾਲ ਡੈਕਸਰੇਟ ਕਾਂਪੀਟੀਸ਼ਨ, ਲੱਕੀ ਡਿੱਪ, ਲੱਕੀ ਡਰਾਅ ਅਤੇ ਸੈਲਫੀ
ਕਾਰਨ, ਬੇਬੀ ਸ਼ੋਅ  2020 ਮਾਡਲਿੰਗ 2020 ਅਤੇ ਹੋਰ  ਬਹੁਤ ਸਾਰੀਆਂ ਵਿਸ਼ੇਸ਼ ਖੇਡਾਂ ਦਾ ਅਨੰਦ ਮਾਨਿਆ ਗਿਆ। ਇਹਨਾਂ
ਗਤੀਵਿਧੀਆਂ ਵਿਚ ਜੇਤੂ ਵਿਦਿਆਰਥੀ ਮਿਸ ਕਾਰਨੀਵਲ ਖੁਸ਼ੀ , ਚਾਰਮਿੰਗ ਇੰਦਰਪ੍ਰੀਤ,  ਕਾਰਨੀਵਾਲ,
ਸੁਲਤਾਨ ਸਿੰਘ ਮਿਸਟਰ ਹੈਡਸਮ ਸ ਦਿਲਰਾਜ ਸਿੰਘ, ਅਤੇ ਪ੍ਰਿੰਸ ਕਾਰਨੀਵਲ , ਅਤੇ ਪ੍ਰਿੰਸ ਕਾਰਨੀਵਲ ਵੀਰਾਜ ਜੇਤੂ
ਰਹੇ।ਸੈਲਫੀ ਕੁਈਨ ਮਿਸਜ਼ ਡਾ ਮੁਕਤਾਚੁੱਮ ਸੈਲਫੀ ਕਿੰਗ ਨਿਤਿਨ ਭਾਰਦਵਾਜ ਸੈਲਫੀ ਗਰੁੱਪ ਡਾ ਅਮਰਦੀਪ ਦਿਉਲ ਐਡ
ਗਰੁੱਪ ( ਡਾ ਨਵਦੀਪ ਮੈਡਮ ਗਗਨਦੀਪ, ਮੈਡਮ ਮਨੀਦਰ ਅਰੋੜਾ , ਮੈਡਮ ਕੁਲਦੀਪ ਕੌਰ  ਐਡਮ ਅਮਨਦੀਪ, ਅਤੇ ਮੈਡਮ
ਰਾਜਵੰਤ ਕੌਰ ) ਵਜੋਂ  ਜੇਤੂ ਰਹੇ।  ਪੰਜਾਬ  ਦਾ ਖਿਤਾਬ ਸੁਲਤਾਨ ਸਿੰਘ ਨੇ ਹਾਸਿਲ ਕੀਤਾ।ਅੰਤ ਵਿਚ ਰੈਫਲ ਡਰਾਅ ਵੀ
ਕੱਢੇ ਗਏ। ਕਾਲਜ ਦੇ ਪ੍ਰਿੰਸੀਪਲ ਡਾਨਵਤੇਜ਼ ਜੀ  ਨੇ ਕਾਰਨੀਵਲ ਵਿਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਾਰਨੀਵਲ
ਨੂੰ ਸਫਲ ਬਣਾਉਣ ਵਾਲੀ ਸਮੂਹ ਟੀਮ ਦੀ ਸ਼ਲਾਘਾ ਕੀਤੀ।