ਫਗਵਾੜਾ 23 ਦਸੰਬਰ (ਸ਼ਿਵ ਕੋੜਾ) ਪਿੰਡ ਨਾਰੰਗਸ਼ਾਹਪੁਰ ਚੌਕ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਸਰਕਲ ਫਗਵਾੜਾ ਦੇ ਬੈਨਰ ਅਤੇ ਹਰਵਿੰਦਰ ਸਿੰਘ ਕਾਲਾ ਸਾਬਕਾ ਸਰਪੰਚ ਨਾਰੰਗਸ਼ਾਹ ਪੁਰ ਅਤੇ ਬੀਬੀ ਰੇਸ਼ਮ ਕੌਰ ਮੀਤ ਪ੍ਰਧਾਨ ਬਲਾਕ ਸੰਮਤੀ ਫਗਵਾੜਾ ਦੀ ਅਗਵਾਈ ਹੇਠ ਪਿੰਡ ਨਾਰੰਗਸ਼ਾਹਪੁਰ, ਨਵੀ ਆਬਾਦੀ ਨਾਰੰਗਸ਼ਾਹਪੁਰ, ਮਸਤ ਨਗਰ, ਗੰਢਵਾ, ਅਠੌਲੀ, ਮਾਨਾਂਵਾਲੀ, ਦੌਲਤਪੁਰ ਅਤੇ ਸਲਾਰਪੁਰ ਦੇ ਵਸਨੀਕਾਂ ਨੇ ਸਵੇਰੇ 10 ਤੋਂ ਬਾਅਦ ਦੁਪਿਹਰ 2 ਵਜੇ ਤੱਕ ਕਿਸਾਨਾ ਦੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਧਰਨਾ ਲਾ ਕੇ ਕੇਂਦਰ ਦੀ ਮੋਦੀ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਖੇਤੀ ਸਬੰਧੀ ਬਣਾਏ ਗਏ ਤਿੰਨ ਨਵੇਂ ਕਾਲੇ ਕਾਨੂੰਨਾ ਨੂੰ ਤੁਰੰਤ ਰੱਦ ਕੀਤਾ ਜਾਵੇ। ਉਹਨਾਂ ਮੋਦੀ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ। ਇਸ ਦੌਰਾਨ ਬੀਬੀ ਨਿਸ਼ਾ ਰਾਣੀ ਖੇੜਾ ਜਿਲ੍ਹਾ ਪਰੀਸ਼ਦ ਮੈਂਬਰ, ਨਰਿੰਦਰ ਸਿੰਘ ਦੌਲਤਪੁਰ, ਬਲਵੀਰ ਸਿੰਘ ਗੰਢਵਾਂ, ਚੂਹੜ ਸਿੰਘ ਗੰਢਵਾਂ, ਪਰਮਿੰਦਰ ਸਿੰਘ ਬਿੱਲੂ, ਬਲਵੀਰ ਕੁਮਾਰ ਤੋਂ ਇਲਾਵਾ ਬਲਾਕ ਸੰਮਤੀ ਫਗਵਾੜਾ ਦੀ ਵਾਈਸ ਚੇਅਰਮੈਨ ਬੀਬੀ ਰੇਸ਼ਮ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਦਾ ਅੜੀਅਲ ਰਵੱਈਆ ਦਿਨੋਂ ਦਿਨ ਕਿਸਾਨਾ ਦੇ ਰੋਸ ਨੂੰ ਵਧਾ ਰਿਹਾ ਹੈ। ਪੰਜਾਬ ਦੇ ਲੱਖਾਂ ਕਿਸਾਨ ਦਿੱਲੀ ਦੇ ਸਿੰਘੁ ਬਾਰਡਰ ਉਪਰ ਇਕ ਮਹੀਨੇ ਤੋਂ ਧਰਨੇ ‘ਤੇ ਬੈਠੇ ਹਨ ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਕਿਸਾਨਾ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈ। ਕੜਾਕੇ ਦੀ ਸਰਦੀ ਵਿਚ ਕਿਸਾਨ ਪਰਿਵਾਰਾਂ ਦੇ ਬਜੁਰਗ, ਔਰਤਾਂ ਅਤੇ ਬੱਚਿਆਂ ਨੂੰ ਆਪਣੇ ਹੱਕ ਲਈ ਧਰਨਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੂਸਰੇ ਪਾਸੇ ਮੋਦੀ ਸਰਕਾਰ ਵਾਰ-ਵਾਰ ਕਿਸਾਨਾ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨਾਲ ਇਹ ਮਸਲਾ ਹਲ ਹੋਣ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਜਲਦੀ ਹੀ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਗਏ ਤਾਂ ਨਵੇਂ ਸਾਲ ‘ਚ ਵੱਡੀ ਪੱਧਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ ਸ਼ੇਰਗਿਲ ਮਾਨਾਂਵਾਲੀ, ਕੁਲਵਿੰਦਰ ਸਿੰਘ ਕਾਲਾ, ਜਸਬੀਰ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਪਾਲ ਨੰਬਰਦਾਰ, ਕਮਲੇਸ਼ ਕੌਰ ਸਰਪੰਚ ਗੰਢਵਾਂ, ਰੂਪ ਲਾਲ, ਉਦੋ ਰਾਮ, ਰਾਜਕੁਮਾਰ, ਗੁਰਦੀਪ ਸਿੰਘ, ਉਂਕਾਰ ਸਿੰਘ, ਤਰਸੇਮ ਸਿੰਘ, ਦੇਵ ਕੁਮਾਰ, ਬਲਵੀਰ ਕੁਮਾਰ, ਨਿਰਵੈਰ ਸਿੰਘ, ਲਖਬੀਰ ਸਿੰਘ, ਤਰਲੋਕ ਸਿੰਘ, ਮੇਜਰ ਸਿੰਘ, ਜਗਤਾਰ ਸਿੰਘ, ਇੰਦਰਜੀਤ ਸਿੰਘ, ਤੇਜਵਿੰਦਰ ਸਿੰਘ, ਜਸਵਿੰਦਰ ਸਿੰਘ, ਮੁਲਖਰਾਜ ਨੰਬਰਦਾਰ, ਰੀਟਾ ਰਾਣੀ ਸਰਪੰਚ, ਰਿੰਕੂ, ਪਰਮਜੀਤ ਕੌਰ, ਬਖਸ਼ੋ, ਰੇਸ਼ਮੋ, ਸਤਿਆ, ਗੁਰਮੀਤ ਕੌਰ, ਪ੍ਰੀਤੋ, ਰਾਜੂ ਦੌਲਤਪੁਰ, ਸ਼ੇਰਾ ਸਲਾਰਪੁਰ, ਮਹਿੰਦਰ ਸਿੰਘ ਨੰਬਰਦਾਰ ਦੌਲਤਪੁਰ ਆਦਿ ਹਾਜਰ ਸਨ।