ਅਮ੍ਰਿਤਸਰ 4 ਜਨਵਰੀ (ਵਿਨੋਦ ਕੁਮਾਰ) ਹਲਕਾ ਉਤਰੀ ਅਧੀਨ ਪੈਂਦੀ ਵਾਰਡ ਨੰਬਰ 12 ਸਥਿਤ ਗੰਡਾ ਸਿੰਘ ਕਲੋਨੀ ਵਿਖੇ ਨੋਜਵਾਨਾ ਨੂੰ ਵਾਲੀਵਾਲ ਤੇ ਬੈਡਮਿੰਟਨ ਖੇਡਾ ਦਾ ਸਮਾਨ ਹਲਕਾ ਵਿਧਾਇਕ ਸੁਨੀਲ ਦਤੀ ਵਲੋ ਭੇਜਿਆ ਗਿਆ ਜਿਸ ਨੂੰ ਕਾਂਗਰਸ ਪਾਰਟੀ ਦੇ ਬ੍ਰਾਹਮਣ ਸਭਾ ਦੇ ਚੇਅਰਮੈਨ ਕਿਸ਼ਨ ਕੁਮਾਰ ਕੁੱਕ ਵਲੋ ਦਿੱਤਾ ਗਿਆ ਇਸ ਦੋਰਾਨ ਕੁੱਕ ਨੇ ਕਿਹਾ ਕਿ ਨੋਜਵਾਨ ਪੀੜੀ ਨੂੰ ਚੰਗੇ ਰਸਤੇ ਤੇ ਲਿਆਉਣ ਲਈ ਕਾਂਗਰਸ ਪਾਰਟੀ ਹਮੇਸ਼ਾ ਹੀ ਕੋਈ ਨਾ ਕੋਈ ਉਪਰਾਲਾ ਕਰਦੀ ਰਹਿੰਦੀ ਹੈ ਤੇ ਨੋਜਵਾਨਾ ਨੂੰ ਚੰਗੇ ਭਵਿੱਖ ਲਈ ਸੇਧ ਦਿੰਦੇ ਹਨ ਇਸ ਮੌਕੇ ਚੇਅਰਮੈਨ ਪੰਜਾਬ ਦੀਪਕ ਸਭਰਵਾਲ, ਪ੍ਧਾਨ ਰਾਮ ਸ਼ਰਨ ਰਾਮਾ, ਕੁਲਬੁਸ਼ਨ,ਸ਼ੁੱਭਮ, ਮਨੀ, ਵਿਸ਼ਾਲ, ਕਾਜੂ, ਅਜੇ,ਆਦਿ ਹਾਜ਼ਰ ਸਨ