ਪਟਿਆਲਾ : ਪਟਿਆਲਾ ਵਿੱਚ ASI ਸੂਬਾ ਸਿੰਘ ‘ਤੇ ਗੱਡੀ ਚੜ੍ਹਾਉਣ ਵਾਲਾ ਸ਼ਖਸ ਪੁਲਸ ਨੇ ਗੁਰਬਾਜ਼ ਨੂੰ ਥਾਪਰ ਯੂਨੀਵਰਸਿਟੀ ਨੇੜਿਓਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਗੁਰਬਾਜ਼ ਸਿੰਘ ਹਰਿਆਣਾ ਦੇ ਪਿੰਡ ਦਾਤਾ ਸਿੰਘ ਵਾਲਾ ਰਹਿਣ ਵਾਲਾ ਹੈ। ਦੱਸ ਦੱਈਏ ਕਿ ਮੁਲਜ਼ਮ ਨੇ ਪਟਿਆਲਾ ‘ਚ ਨਾਕੇ ‘ਤੇ ਚੈਕਿੰਗ ਲਈ ਰੋਕਣ ਉੱਤੇ ASI ਸੂਬਾ ਸਿੰਘ ‘ਤੇ ਗੱਡੀ ਚੜ੍ਹਾਈ ਸੀ। ਇਸ ਘਟਨਾ ਵਿੱਚ ASI ਜ਼ਖਮੀ ਹੋ ਗਿਆ ਸੀ।