ਪਠਾਨਕੋਟ :ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਅੱਜ ਸਵੇਰੇ ਸੈਨਾ ਦੇ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਮਿਲੀ ਜਾਣਕਾਰੀ ਮੁਤਾਬਿਕ ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਬਾਅਦ ਹੈਲੀਕਾਪਟਰ ਸਿੱਧਾ ਰਣਜੀਤ ਸਾਗਰ ਡੈਮ ਦੇ ਵਿਚ ਡਿੱਗਿਆ | ਹੈਲੀਕਾਪਟਰ ‘ਚ ਮੌਜੂਦ ਫ਼ੌਜੀ ਸੁਰੱਖਿਅਤ ਦੱਸੇ ਜਾ ਰਹੇ ਹਨ | ਰਾਹਤ ਤੇ ਬਚਾਅ ਕਾਰਜ ਜਾਰੀ ਹਨ | ਪਾਇਲਟ ਸਮੇਤ 3 ਲੋਕ ਹੈਲੀਕਾਪਟਰ ਵਿਚ ਮੌਜੂਦ ਸਨ |