ਫਗਵਾੜਾ, 04 ਮਈ (ਸ਼ਿਵ ਕੋੜਾ) ਪਰਵਿੰਦਰਜੀਤ ਸਿੰਘ ਦੇ ਪਿਤਾ ਸ੍ਰ: ਵਰਿੰਦਰਜੀਤ ਸਿੰਘ ਜੀ ਕੱਲ ਰਾਤ ਸਦੀਵੀਂ ਵਿਛੋੜਾ ਦੇ ਗਏ। ਵਰਿੰਦਰਜੀਤ ਸਿੰਘ ਸਾਬਕਾ ਬੈਂਕ ਅਧਿਕਾਰੀ ਸਨ ਅਤੇ ਲੰਮਾ ਸਮਾਂ ਸਟੇਟ ਬੈਂਕ ਆਫ਼  ਪਟਿਆਲਾ ਵਿੱਚ ਨੌਕਰੀ ਕਰਦੇ ਰਹੇ।  ਉਹ 68 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਸਪੁੱਤਰ ਪਰਵਿੰਦਰਜੀਤ ਸਿੰਘ, ਸੁਪਤਨੀ ਅਤੇ ਇੱਕ ਸਪੁੱਤਰੀ ਛੱਡ ਗਏ ਹਨ। ਉਹਨਾ ਦਾ ਸਸਕਾਰ ਅੱਜ ਹਦੀਆਬਾਦ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਪੱਤਰਕਾਰਤਾ ਨਾਲ ਜੁੜੀਆਂ ਸਖ਼ਸ਼ੀਅਤਾਂ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਨੇ ਉਹਨਾ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।