ਫਗਵਾੜਾ 21 ਅਗਸਤ (ਸ਼ਿਵ ਕੋੜਾ) ਪਰਿਆਸ ਸਿਟੀਜਨ ਵੈਲਫੇਅਰ ਕੌਸਲ ਵਲੋਂ ਕੋਰੋਨਾ ਮਹਾਮਾਰੀ ਦੀ ਇਸ ਔਖੀ ਘੜੀ ਵਿੱਚ ਗੁਰੂ ਨਾਨਕ ਬਿਰਧ, ਅਨਾਥ ਆਸ਼ਰਮ ਦੀ ਮੱਦਦ ਲਗਾਤਾਰ ਜਾਰੀ ਹੈ ਤਾਂ ਜੋ ਆਸ਼ਰਮ ਵਿਚ ਰਹਿ ਰਹੇ ਬੇਸਹਾਰਾ ਵਿਅਕਤੀ ਚੈਨ ਦੀ ਜਿੰਦਗੀ ਜੀ ਸਕਣ। ਇਸੇ ਲੜੀ ਵਿੱਚ ਪਰਿਆਸ ਸੰਸਥਾ ਵੱਲੋਂ ਆਸ਼ਰਮ ਨੂੰ ਚਾਰ ਵੱਡੇ ਡਸਟਬਿਨ ਅਤੇ ਰੋਜ਼ਾਨਾ ਵਰਤੋਂ ਲਈ ਲੋੜੀਂਦੀਆਂ ਸਬਜੀਆਂ ਭੇਂਟ ਕੀਤੀਆਂ ਗਈਆਂ। ਪਰਿਆਸ ਦੇ ਕਨਵੀਨਰ ਸ਼ਕਤੀ ਮਹਿੰਦਰੂ ਨੇ ਦੱਸਿਆ ਕਿ ਜਦੋਂ ਤੋਂ ਕੋਵਿਡ-19 ਲਾਕਡਾਉਨ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਹੀ ਲਗਾਤਾਰ ਆਸ਼ਰਮ ਵਿਚ ਰਹਿਣ ਵਾਲੇ ਨਿਰਾਸ੍ਰਿਤਾਂ ਦੀ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਆਸ਼ਰਮ ਨੂੰ ਵੱਡੇ ਪੱਧਰ ਤੇ ਰਾਸ਼ਨ, ਸਬਜੀਆਂ, ਰੈਡ ਇਨਫਰਾ ਥਰਮਾਮੀਟਰ ਅਤੇ ਦੋ ਇਨਸੈਕਟ ਕੈਚਰ ਉਪਲਬੱਧ ਕਰਵਾਏ ਗਏ ਹਨ। ਇਸ ਮੌਕੇ ਉਘੇ ਸਮਾਜ ਸੇਵਕ ਪੰਕਜ ਗੌਤਮ ਨੇ ਸ਼ਕਤੀ ਮਹਿੰਦਰੂ ਅਤੇ ਪਰਿਆਸ ਦੀ ਸਮੁੱਚੀ ਟੀਮ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਆਸ਼ਰਮ ਦੇ ਪ੍ਰਬੰਧਕਾਂ ਨੇ ਵੀ ਪਰਿਆਸ ਸੰਸਥਾ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਹਰਦੀਪ ਸਿੰਘ ਭੋਗਲ ਅਤੇ ਅਮਿਤ ਕੁਮਾਰ ਆਦਿ ਹਾਜ਼ਰ ਸਨ।