ਜਲੰਧਰ (07-07-2021)  ਆਪਦਾ ਦੌਰਾਨ ਪਰਿਵਾਰ ਨਿਯੋਜਨ ਦੀ ਤਿਆਰੀ, ਸਮਰਥ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜਿੰਮੇਵਾਰੀ ਦੇ ਮਕਸਦ
ਤਹਿਤ ਮਨਾਏ ਜਾ ਰਹੇ ਵਿਸ਼ਵ ਆਬਾਦੀ ਪੰਦਰਵਾੜੇ ਦੇ ਸਬੰਧ ਵਿੱਚ ਮਾਸ ਮੀਡੀਆ ਟੀਮ ਦਫ਼ਤਰ ਸਿਵਲ ਸਰਜਨ ਜਲੰਧਰ ਵੱਲੋਂ ਨਵੀਂ ਦਾਣਾ ਮੰਡੀ
ਜਲੰਧਰ ਵਿਖੇ ਮਜ਼ਦੂਰਾਂ ਅਤੇ ਹੋਰ ਲੋਕਾਂ ਨੂੰ ਪਰਿਵਾਰ ਨਿਯੋਜਨ ਸਬੰਧੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਬੀ.ਈ.ਈ. ਰਾਕੇਸ਼ ਸਿੰਘ,
ਬੀ.ਈ.ਈ. ਮਾਨਵ ਸ਼ਰਮਾ ਅਤੇ ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ ਵੱਲੋਂ ਸਿਹਤ ਵਿਭਾਗ ਦੀਆਂ ਪਰਿਵਾਰ ਭਲਾਈ
ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਬੀ.ਈ.ਈ. ਰਾਕੇਸ਼ ਸਿੰਘ ਨੇ ਦੱਸਿਆ ਕਿ ਪਰਿਵਾਹ ਨੂੰ ਸੀਮਤ ਰੱਖਣਾ ਮੌਜੂਦਾ ਸਮੇਂ ਦੀ ਬਹੁਤ ਹੀ ਅਹਿਮ ਲੋੜ ਹੈ, ਕਿਉਂਕਿ ਕਿਸੇ ਵੀ ਪਤੀ-
ਪਤਨੀ ਦਾ ਭਵਿੱਖ, ਉਨ੍ਹਾਂ ਦੀ ਆਰਥਕ ਸਥਿਤੀ, ਸਿਹਤ ਅਤੇ ਖੁਸ਼ਹਾਲੀ ਇਸੇ ਗੱਲ ਤੇ ਨਿਰਭਰ ਕਰਦੇ ਹਨ ਕਿ ਉਨ੍ਹਾਂ ਦੀਆਂ ਕਿੰਨੀਆਂ
ਔਲਾਦਾਂ ਹਨ ਅਤੇ ਉਹ ਉਨ੍ਹਾਂ ਦੀ ਪਰਵਰਿਸ਼ ਕਿਸ ਤਰ੍ਹਾਂ ਕਰ ਪਾਉਂਦੇ ਹਨ। ਇਸ ਲਈ ਸਾਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ
ਪਰਿਵਾਰ ਭਲਾਈ ਦੀਆਂ ਸੇਵਾਵਾਂ ਦਾ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਸੁੱਰਖਿਅਤ ਤੇ ਬੇਹਤਰ ਭੱਵਿਖ ਦਿੱਤਾ ਜਾ ਸਕੇ।
ਬੀ.ਈ.ਈ. ਮਾਨਵ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੱਚਾ-ਬੱਚਾ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਪਰਿਵਾਰ ਨਿਯੋਜਨ ਦੇ
ਸਥਾਈ ਅਤੇ ਅਸਥਾਈ ਸਾਧਨਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਇਹ ਸਾਰੇ ਸਾਧਨ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਨ੍ਹਾਂ ਸਾਧਨ ਵਿਆਹ ਤੋਂ
ਬਾਅਦ ਪਹਿਲਾ ਬੱਚਾ ਦੇਰੀ ਨਾਲ ਅਤੇ ਦੂਜੇ ਬੱਚੇ ਵਿੱਚ ਘੱਟੋ-ਘਟ ਤਿੰਨ ਸਾਲ ਦਾ ਵਕਫਾ ਰੱਖਣ ਵਿਚ ਸਹਾਈ ਹਨ। ਇਸ ਨਾਲ ਜੱਚਾ-
ਬੱਚਾ ਦੋਵਾਂ ਦੀ ਸਿਹਤ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਉਭਾਰਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ
ਪਰਿਵਾਰ ਨਿਯੋਜਨ ਦਿੱਤੇ ਜਾ ਰਹੇ ਸਥਾਈ ਅਤੇ ਅਸਥਾਈ ਸਾਧਨ ਪੂਰੀ ਤਰ੍ਹਾਂ ਸੁੱਰਖਿਅਤ ਹਨ।
ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ ਨੇ ਇਸ ਮੌਕੇ ਪਰਿਵਾਰ ਨਿਯੋਜਨ ਸਾਧਨਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ
ਸਿਹਤ ਵਿਭਾਗ ਵੱਲੋਂ ਸਥਾਈ ਸਾਧਨਾਂ ਵਿੱਚ ਨਸਬੰਦੀ ਅਤੇ ਨਲਬੰਦੀ ਮੁਫ਼ਤ ਕੀਤੀ ਜਾਂਦੀ ਹੈ ਅਤੇ ਇਸ ਦੌਰਾਨ ਹਸਪਤਾਲ ਵਿੱਚ ਦਾਖਲ
ਹੋਣ ਦੀ ਵੀ ਲੋੜ ਨਹੀਂ ਹੁੰਦੀ ਅਤੇ ਇਸ ਉਪਰੰਤ ਵਿਅਕਤੀ ਪਹਿਲਾਂ ਵਾਂਗ ਹੀ ਆਪਣੇ ਰੋਜਾਨਾ ਦੇ ਕੰਮ-ਕਾਜ ਕਰ ਸਕਦਾ ਹੈ। ਇਸ ਤੋਂ
ਇਲਾਵਾ ਅਸਥਾਈ ਸਾਧਨਾਂ ਜਿਵੇਂ ਕਿ ਅੰਤਰਾ ਇੰਜੈਕਸ਼ਨ, ਗਰਭ ਨਿਰੋਧਕ ਗੋਲੀਆਂ, ਕਾਪਰ-ਟੀ, ਪੀ.ਪੀ.ਆਈ.ਯੂ.ਸੀ.ਡੀ., ਕੰਡੋਮ ਆਦਿ ਦੀ
ਵਰਤੋ ਕਰ ਬੱਚਿਆਂ ਵਿੱਚ ਅੰਤਰ ਰੱਖਿਆ ਜਾ ਸਕਦਾ ਹੈ।