ਜਲੰਧਰ : ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ
ਵਲੋਂ  ਦਫਤਰ ਸਿਵਲ ਸਰਜਨ ਜਲੰਧਰ ਵਿਖੇ ਪਲਸ ਪੋਲੀਓ ਸਬੰਧੀ  ਮੁਹਿੰਮ ਨੂੰ ਤੇਜ ਕਰਨ ਲਈ
ਆਈ.ਈ.ਸੀ/ਬੀ.ਸੀ.ਸੀ ਗਤੀਵਿਧੀਆਂ ਅਧੀਨ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ
ਸਬੰਧੀ ਪਲਸ ਪੋਲੀਓ ਪੋਸਟਰ ਰਲੀਜ ਕੀਤਾ ਗਿਆ। ਇਸ ਮੌਕੇ ਡਾ. ਚਾਵਲਾ ਸਿਵਲ ਸਰਜਨ ਵਲੋਂ
ਜਾਣਕਾਰੀ ਦਿੰਦੇ ਹੋਏ ਦੱੱਸਿਆ ਕਿ ਕੌਮੀ ਪਲਸ ਪੋਲੀਓ ਮੁਹਿੰਮ ਮਿਤੀ 19-01-2020
ਤੋਂ 21-01-2020 ਤੱਕ ਚਲਾਈ ਜਾ ਰਹੀ ਹੈ। ਇਸ ਮੌਕੇ ਡਾ. ਚਾਵਲਾ ਵਲੋਂ ਸਮੂਹ
ਐਸ.ਐਮ.ਓਜ ਨੂੰ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ
ਜਾਵੇ ਤਾਂ ਕਿ ਕੋਈ ਬੱਚਾ ਪਲਸ ਪੋਲੀਓ  ਰੋਧਕ  ਬੂੰਦਾਂ ਤੋਂ ਵਾਂਝਾ ਨਾ ਰਹਿ
ਜਾਵੇ।ਉਨਾ ਕਿਹਾ ਕਿ ਪੋਸਟਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਖਾਸ ਜਗਾ ਤੇ ਲਗਾਏ ਜਾਣ ਤਾਂ
ਕਿ ਲੋਕਾਂ ਨੂੰ ਪਲਸ ਪੋਲੀਓ ਬਾਰੇ ਜਾਗਰੂਕ ਕੀਤਾ ਸਕੇ। ਇਸ ਦੌਰਾਨ ਜਿਲ੍ਹਾ ਜਲੰਧਰ ਦੇ 0
ਤੋਂ 5 ਸਾਲ ਦੀ ਉਮਰ ਤੱਕ ਦੇ ਕੁੱਲ 243044 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ
ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ। ਮਿਤੀ  19-01-2020 ਨੂੰ ਪੋਲੀਓ ਬੂਥ
1076 ਲਗਾਏ ਜਾਣਗੇ।ਮਿਤੀ 20-01-2020 ਅਤੇ 21-01-2020 ਨੂੰ  ਟੀਮਾਂ ਵਲੋਂ
ਘਰਾਂ ਦਾ ਦੌਰਾ ਕਰਕੇ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਪੋਲੀਓ ਰੋਧਕ ਬੂੰਦਾਂ ਲੈਣ
ਤੋਂ  ਰਹਿ ਗਏ ਉਨਾ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ। ਇਸ
ਦੌਰਾਨ ਘਰ- ਘਰ ਵਿਜਟ ਕਰਨ ਵਾਲੀਆ ਕੁੱਲ 2097 ਟੀਮਾਂ ਦਾ ਗਠਨ ਕੀਤਾ ਗਿਆ ਹੈ।ਇਸ
ਪਲਸ ਪੋਲੀਓ ਮੁਹੰਮ ਨੂੰ ਨੇਪਰੇ ਚਾੜਨ ਲਈ 23 ਟਰਾਂਜਿਟ ਟੀਮਾਂ,209 ਸੁਪਰਵਾਈਜਰ
ਅਤੇ 81 ਮੋਬਾਈਲ ਟੀਮਾਂ ਲਗਾਈਆਂ ਗਈਆਂ ਹਨ। ਇਸ ਪਲਸ ਪੋਲੀਓ ਮੁਹਿੰਮ
ਵਿੱਚ  ਟੀਮਾਂ ਵਲੋਂ ਫੈਕਟਰੀਆਂ, ਭੱਠੇ,ਸਲੰਮ ਏਰੀਏ ਅਤੇ ਹਾਈ ਰਿਸਕ ਏਰੀਏ ਨੂੰ
ਵਿਜਿਟ ਕਰਕੇ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ।
ਇਸ ਮੌਕੇ ਤੇ ਡਾ.ਸੀਮਾ ਜਿਲ੍ਹਾ ਟੀਕਾਕਰਨ ਅਫਸਰ ਨੇ ਆਮ ਲੋਕਾਂ ਨੂੰ ਅਪੀਲ
ਕੀਤੀ ਕਿ ਜਿਲ੍ਹੇ ਵਿੱਚ ਜਿੰਨੇ ਵੀ 0 ਤੋਂ 5 ਸਾਲ ਤੱਕ ਦੇ ਬੱਚੇ ਹਨ  ਅਤੇ ਭਾਵੇਂ ਕੋਈ ਨਵ-
ਜੰਮਿਆਂ ਬੱਚਾ ਵੀ ਹੋੋਵੇ ਤਾਂ ਵੀ ਉਸ  ਬੱਚੇ ਨੂੰ ਵੀ ਉਹ ਆਪਣੇ ਬੱਚਿਆਂ ਨੂੰ
ਪੋਲੀਓ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਲਈ  ਨਜਦੀਕੀ ਪੋਲੀਓ ਬੂਥ ਤੇ ਜਾ ਕੇ
ਪੋਲੀਓ ਰੋਧਕ ਬੂੰਦਾਂ ਜਰੂਰ ਪਿਲਾਉਣ।
ਇਸ ਮੌਕੇ ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ.
ਟੀ.ਪੀ.ਸਿੰਘ ਸਹਾਇਕ ਸਿਹਤ ਅਫਸਰ, ਡਾ. ਗੁਰਮੀਤ ਕੌਰ ਸਹਾਇਕ ਸਿਵਲ ਸਰਜਨ, ਡਾ. ਸਤਿੰਦਰ
ਪੁਆਰ ਜਿਲਾ ਡੈਂਟਲ ਸਿਹਤ ਅਫਸਰ, ਡਾ. ਸਤੀਸ਼ ਕੁਮਾਰ ਜ਼ਿਲ੍ਹਾ ਐਪੀਡੈਮੀਅੋੋਲੋਜਿਸਟ,
ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਡਾ. ਸ਼ੋਭਨਾ ਬਾਂਸਲ
ਜ਼ਿਲ੍ਹਾ ਐਪੀਡੈਮੀਅੋੋਲੋਜਿਸਟ,ਸ਼੍ਰੀਮਤੀ ਨੀਲਮ ਕੁਮਾਰੀ ਡਿਪਟੀ ਐਮ.ਈ.ਆਈ.ਓ,
ਓਂਕਾਰ ਸਿੰਘ ਅਤੇ ਹੋਰ ਸਟਾਫ ਹਾਜਰ ਸਨ।