ਪਲਾਹੀ, 17 ਮਾਰਚ(ਸ਼ਿਵ ਕੋੜਾ) ਪਿੰਡ ਪਲਾਹੀ ਵਿਖੇ ਵਿਕਾਸ ਦੇ ਕੰਮਾਂ ਨੂੰ ਅੱਗੇ ਤੋਰਦਿਆਂ ਪਿੰਡ ਪੰਚਾਇਤ ਵਲੋਂ ਮੁਹੱਲੇ ਦੇ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਟੇਕ ਸਿੰਘ ਦੇ ਸਾਹਮਣੇ ਨਵੀਂ ਬਣੀ ਕਲੋਨੀ ਵਿੱਚ ਸੀਵਰੇਜ ਪਾਈਪ ਪਾਉਣ ਦਾ ਕੰਮ ਆਰੰਭਿਆ ਗਿਆ। ਰਣਜੀਤ ਕੌਰ ਸਰਪੰਚ ਦੀ ਅਗਵਾਈ ਵਿੱਚ ਹਰਮੇਲ ਸਿੰਘ ਗਿੱਲ, ਗੁਰਨਾਮ ਸਿੰਘ ਸੱਲ, ਵੇਟ ਲਿਫਟਿੰਗ ਕੋਚ ਗੋਬਿੰਦ ਸਿੰਘ ਸੱਲ, ਸੁਖਵਿੰਦਰ ਸਿੰਘ ਸੱਲ, ਜੱਸੀ ਸੱਲ, ਅਮਰਜੀਤ ਸਿੰਘ ਅਤੇ ਮੁਹੱਲੇ ਦੇ ਹੋਰ ਵਸਨੀਕ ਹਾਜ਼ਰ ਸਨ। ਇਸ ਪਾਈਪ ਪਾਉਣ ਦੇ ਕੰਮ ਵਿੱਚ ਮੁਹੱਲੇ ਦੇ ਹਰੇਕ ਵਸਨੀਕ ਨੇ ਆਪਣਾ ਬਣਦਾ ਹਿੱਸਾ ਪਾਇਆ ਤਾਂ ਕਿ ਇਹ ਕਲੋਨੀ  ਸੁੰਦਰ ਬਣ ਸਕੇ। ਕਲੋਨੀ ‘ਚ  ਪੰਚਾਇਤ ਵਲੋਂ ਸਟਰੀਟ ਲਾਈਟ  ਵੀ ਲਗਾਈ ਜਾ ਰਹੀ ਹੈ।