ਫਗਵਾੜਾ, 29 ਮਾਰਚ (ਸ਼ਿਵ ਕੋੜਾ) ਅਨੰਦਪੁਰ ਸਾਹਿਬ ਵੱਲ ਵਹੀਰਾਂ ਘੱਤੀ ਜਾਂਦੀਆਂ ਪੰਜਾਬ ਦੇ ਵੱਖੋ-ਵੱਖਰੇ ਭਾਗਾਂ ਤੋਂ ਚਾਲੇ ਪਾ ਰਹੀਆਂ ਸੰਗਤਾਂ ਲਈ ਇਤਹਾਸਕ ਨਗਰ ਪਲਾਹੀ ‘ਚ ਹੋਲਾ ਮੁਹੱਲਾ ਕਮੇਟੀ ਪਲਾਹੀ ਵਲੋਂ ਸਰਪੰਚ ਤੇ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਗੁਰਦੁਆਰਾ ਬਾਬਾ ਟੇਕ ਸਿੰਘ ਅਤੇ ਸਿਰੀ ਗੁਰੂ ਰਵਿਦਾਸ ਜੀ ਮਹਾਰਾਜ, ਗੁਰੂ ਹਰਿਗੋਬਿੰਦ ਵੈਲਫੇਅਰ ਸੁਸਾਇਟੀ ਪਲਾਹੀ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਗੁਰੂ ਹਰਿਰਾਏ ਫੁੱਟਬਾਲ ਅਕੈਡਮੀ ਅਤੇ ਕਰ ਸੇਵਾ ਪਲਾਹੀ ਸਾਹਿਬ ਦੇ ਸਹਿਯੋਗ ਨਾਲ ਫਲ-ਫਰੂਟ ਦਾ ਲੰਗਰ ਲਗਾਇਆ ਗਿਆ ਅਤੇ ਸੰਗਤਾਂ ਨੂੰ ਫਲਾਂ ਦਾ ਲੰਗਰ ਵਰਤਾਇਆ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਰਣਜੀਤ ਕੌਰ ਸਰਪੰਚ,ਗੁਰਪਾਲ ਸਿੰਘ ਸਾਬਕਾ ਸਰਪੰਚ, ਦਰਬਾਰਾ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸੱਲ, ਜਸਬੀਰ ਸਿੰਘ ਬਸਰਾ, ਬਿੰਦਰ ਫੁੱਲ, ਨੰਬਰਦਾਰ ਸੁਰਜਨ ਸਿੰਘ, ਗੋਬਿੰਦ ਸਿੰਘ ਸੱਲ, ਮਨੋਹਰ ਸਿੰਘ ਸੱਗੂ, ਰਵੀਪਾਲ ਪੰਚ, ਸੁਮਨ ਸਿੰਘ ਸੱਲ, ਫੋਰਮੈਨ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਸੱਲ, ਸਤਪ੍ਰਕਾਸ਼ ਸਿੰਘ ਸੱਗੂ, ਰਵਿੰਦਰ ਸਿੰਘ ਸੱਗੂ, ਮਦਨ ਲਾਲ ਪੰਚ, ਗੁਰਨਾਮ ਸਿੰਘ ਸੱਲ, ਪਵਿੱਤਰ ਸਿੰਘ ਡੋਲ, ਰਜਿੰਦਰ ਸਿੰਘ ਬਸਰਾ, ਹਰਮੇਲ ਸਿੰਘ ਗਿੱਲ, ਜੱਸੀ ਸੱਲ, ਰਣਜੀਤ ਸਿੰਘ ਮੇਨੈਜਰ, ਮਨਜੋਤ ਸਿੰਘ ਸੱਗੂ, ਪਲਜਿੰਦਰ ਸਿੰਘ ਸੱਲ, ਠੇਕੇਦਾਰ ਮੋਹਨ ਸਿੰਘ, ਪੀਟਰ ਕੁਮਾਰ, ਰਾਮਪਾਲ ਪੰਚ, ਸਤਵਿੰਦਰ ਕੌਰ ਪੰਚ, ਬਲਵਿੰਦਰ ਕੌਰ ਪੰਚ,ਰੁਪਿੰਦਰ ਸਿੰਘ ਸੱਲ, ਪਵਨ ਗਿੱਲ, ਪ੍ਰਭ ਸੱਲ, ਹਰਮਨ ਸਿੰਘ, ਪਲਜਿੰਦਰ ਸਿੰਘ, ਮਹਿੰਦਰ ਸਿੰਘ, ਸੋਹਨ ਲਾਲ ਹਾਜ਼ਰ ਸਨ। ਇਸ ਲੰਗਰ ਲਈ ਖ਼ਾਸ ਤੌਰ ਤੇ ਐਨ.ਆਰ.ਆਈ ਬੀਬੀ ਮਹਿੰਦਰ ਕੌਰ ਬਸਰਾ ਅਤੇ ਸਵਰਗੀ ਵੀਰ ਸਿੰਘ ਡੋਲ ਦੇ ਪਰਿਵਾਰ ਨੇ ਸਹਾਇਤਾ ਦਿੱਤੀ।