ਫਗਵਾੜਾ, 4 ਅਗਸਤ(ਸ਼ਿਵ ਕੋੜਾ) ਪਿੰਡ ਪਲਾਹੀ ਦੇ ਸਰਕਾਰੀ ਐਲੀਮੈਂਟਰੀ ਮਿਡਲ ਸਕੂਲ ਦੇ 70 ਵਿਦਿਆਰਥੀਆਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ 125 ਵਿਦਿਆਰਥੀਆਂ ਨੂੰ ਪ੍ਰਾਇਮਰੀ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਦਨ ਲਾਲ ਅਤੇ ਮਿਡਲ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਣਜੀਤ ਕੌਰ ਸਰਪੰਚ ਦੀ ਅਗਵਾਈ ‘ਚ ਸਰਕਾਰ ਵਲੋਂ ਪ੍ਰਾਪਤ ਰਕਮ ਨਾਲ ਸਕੂਲ ਵਰਦੀਆਂ ਖ਼ਰੀਦ ਕੇ ਵੰਡੀਆਂ ਗਈਆਂ, ਇਸ ਵਿੱਚ ਨਗਰ ਨਿਵਾਸੀ ਹਰਮੇਲ ਸਿੰਘ ਗਿੱਲ ਨੇ 10200 ਰੁਪਏ ਦੀ ਰਾਸ਼ੀ ਦਾ ਯੋਗਦਾਨ ਦਿੱਤਾ, ਜਿਸ ਲਈ ਪਿੰਡ ਪੰਚਾਇਤ ਅਤੇ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਉਹਨਾ ਦਾ ਧੰਨਵਾਦ ਕੀਤਾ। ਇਸ ਸਮੇਂ ਬੋਲਦਿਆਂ ਪਿੰਡ ਦੀ ਸਰਪੰਚ ਰਣਜੀਤ ਕੌਰ ਨੇ ਕਿਹਾ ਕਿ ਸਕੂਲ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਸਮੇਤ ਕੰਪਿਊਟਰ ਪ੍ਰਦਾਨ ਕੀਤੇ ਗਏ ਹਨ। ਉਹਨਾ ਨੇ ਕਿਹਾ ਕਿ ਪਿੰਡ ਵਿੱਚ ਵਿਕਾਸ ਕਾਰਜ ਵੀ ਚੱਲ ਰਹੇ ਹਨ ਅਤੇ ਪਿੰਡ ਦੀਆਂ ਗਲੀਆਂ, ਮੁਹੱਲਿਆਂ ‘ਚ ਪਾਈਪ ਪਾਉਣ ਅਤੇ ਕੰਕਰੀਟ ਬਲੌਕ ਲਗਾਉਣ ਦਾ ਕੰਮ ਲੋਕਾਂ ਅਤੇ ਸਰਕਾਰ ਵਲੋਂ ਮਿਲੀ ਸਹਾਇਤਾ ਨਾਲ ਜਾਰੀ ਹੈ। ਉਹਨਾ ਕਿਹਾ ਕਿ ਮੌਜੂਦਾ ਪੰਚਾਇਤ ਹਰ ਪਿੰਡ ਵਾਸੀ ਦੇ ਸਹਿਯੋਗ ਨਾਲ ਚੱਲ ਰਹੀ ਹੈ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਰਵੀਪਾਲ ਪੰਚ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਮਦਨ ਲਾਲ ਪੰਚ, ਰਾਮਪਾਲ ਪੰਚ, ਬਲਵਿੰਦਰ ਕੌਰ ਪੰਚ, ਹਰਮੇਲ ਸਿੰਘ ਗਿੱਲ, ਜੱਸੀ ਸੱਲ, ਰਵਿੰਦਰ ਸਿੰਘ ਸੱਗੂ, ਫੋਰਮੈਨ ਬਲਵਿੰਦਰ ਸਿੰਘ, ਵੇਟ ਲਿਫਟਿੰਗ ਕੋਚ ਗੋਬਿੰਦ ਸਿੰਘ, ਸੁਖਵਿੰਦਰ ਸਿੰਘ ਸੱਲ, ਰਣਜੀਤ ਕੌਰ ਸਰਪੰਚ, ਸਤਨਾਮ ਕੌਰ ਪਤਨੀ ਗੁਰਪਾਲ ਸਿੰਘ ਸੱਗੂ ਸਾਬਕਾ ਸਰਪੰਚ, ਗੁਰਨਾਮ ਸਿੰਘ ਸੱਲ, ਕੁਲਵਿੰਦਰ ਸਿੰਘ ਸੱਲ, ਹਰਨੇਕ ਕੁਮਾਰ, ਨਿਰਮਲ ਜੱਸੀ, ਬਿੰਦਰ ਫੁੱਲ, ਜਸਬੀਰ ਸਿੰਘ ਬਸਰਾ, ਸਤਵਿੰਦਰ ਕੌਰ ਪੰਚ, ਸਰਕਾਰੀ ਪ੍ਰਾਇਮਰੀ ਸਕੂਲ ਦਾ ਸਟਾਫ਼ ਤੇ ਵਿਦਿਆਰਥੀ ਅਤੇ ਹੈਡ ਟੀਚਰ ਰੇਖਾ ਬਾਵਾ, ਸਰਕਾਰੀ ਮਿਡਲ ਸਕੂਲ ਦਾ ਸਟਾਫ਼, ਵਿਦਿਆਰਥੀ ਅਤੇ ਮੁੱਖ ਅਧਿਆਪਕਾ ਪ੍ਰਸ਼ੋਤਮ ਕੁਮਾਰੀ ਹਾਜ਼ਰ  ਸਨ। ਸਕੂਲ ਪ੍ਰਬੰਧਕ ਕਮੇਟੀਆਂ ਵਲੋਂ 15 ਅਗਸਤ ਦਾ ਦਿਹਾੜਾ ਮਨਾਉਣ ਦਾ ਫ਼ੈਸਲਾ ਹੋਇਆ।