ਫਗਵਾੜਾ, 09 ਜਨਵਰੀ (ਸ਼ਿਵ ਕੋੜਾ) ਮਾਘੀ ਟੂਰਨਾਮੈਂਟ ਪਿੰਡ ਪਲਾਹੀ ਦੇ ਦੂਜੇ ਦਿਨ ਕਰਵਾਏ ਸੁਨੜਾ ਅਤੇ ਮਹੇੜੂ ਦੀਆਂ ਟੀਮਾਂ ਦੇ ਮੈਚ ਦਾ ਸ਼ੁੱਭ ਆਰੰਭ ਸਾਬਕਾ  ਸਰਪੰਚ ਗੁਰਪਾਲ ਸਿੰਘ ਸੱਗੂ, ਸੁਖਵਿੰਦਰ ਸਿੰਘ ਸੱਲ ਪ੍ਰਧਾਨ ਅਤੇ ਸੁਰਜਨ ਸਿੰਘ ਨੰਬਰਦਾਰ ਨੇ ਸਾਂਝੇ ਤੌਰ ਤੇ ਕੀਤਾ। ਟੂਰਨਾਮੈਂਟ ਦੇ ਪਹਿਲੇ ਦਿਨ ਸੱਤ ਮੈਚ ਹੋਏ, ਜਿਹਨਾ ਵਿੱਚ ਪਲਾਹੀ, ਮਹੇੜੂ, ਪਲਾਹੀ ਗੇਟ, ਖਾਟੀ, ਖਲਵਾੜਾ, ਰਾਮਪੁਰ, ਸੁਨੜਾ, ਹਦੀਆਬਾਦ, ਸਾਹਨੀ, ਅਕਾਲਗੜ੍ਹ, ਨੰਗਲ ਮੱਝਾ, ਖੋਥੜਾ, ਡੁਮੇਲੀ, ਬਘਾਣਾ, ਮੇਹਟਾਂ, ਰਿਹਾਣਾ ਜੱਟਾਂ, ਭਬਿਆਣਾ ਦੀਆਂ ਟੀਮਾਂ ਨੇ ਹਿੱਸਾ ਲਿਆ। ਕੁੱਲ ਮਿਲਾਕੇ 18 ਪਿੰਡਾਂ ਦੀਆਂ ਓਪਨ ਟੀਮਾਂ ਇਸ ਟੂਰਨਾਮੈਂਟ ‘ਚ ਹਿੱਸਾ ਲੈ ਰਹੀਆਂ ਹਨ। ਮੁੱਖ ਪ੍ਰਬੰਧਕ ਬਲਵਿੰਦਰ ਸਿੰਘ ਫੋਰਮੈਨ ਅਤੇ ਸੁਖਵਿੰਦਰ ਸੱਲ ਪ੍ਰਧਾਨ ਅਨੁਸਾਰ ਟੂਰਨਾਮੈਂਟ ਦੇ ਦੂਜੇ ਦਿਨ ਛੇ ਮੈਚ ਹੋ ਰਹੇ ਹਨ। ਮਿਤੀ 10 ਜਨਵਰੀ 2020 ਨੂੰ ਫਾਈਨਲ ਮੈਚ ਹੋਣਗੇ। ਟੂਰਨਾਮੈਂਟ ਦੇ ਆਖ਼ਰੀ ਦਿਨ ਜੇਤੂ ਟੀਮਾਂ ਨੂੰ ਇਨਾਮ ਵੰਡੇ ਜਾਣਗੇ। ਪੰਜ ਅੰਤਰਰਾਸ਼ਟਰੀ ਖਿਡਾਰੀਆਂ ਤੋਂ ਬਿਨ੍ਹਾਂ ਪਿੰਡ ਦੀਆਂ 34 ਸਖ਼ਸ਼ੀਅਤਾਂ ਨੂੰ ਆਪੋ-ਆਪਣੇ ਖੇਤਰ ਵਿੱਚ ਕੀਤੀ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਜਾਏਗਾ। ਸ਼ੌ ਮੈਚ ਵੀ ਹੋਣਗੇ। ਮੈਚਾਂ ਦੀ ਸ਼ੁਰੂਆਤ ਵੇਲੇ  ਹੋਰਨਾਂ ਤੋਂ ਬਿਨ੍ਹਾਂ ਗੁਰਪਾਲ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸੱਲ ਪ੍ਰਧਾਨ, ਮਦਨ ਲਾਲ ਪੰਚਮਨੋਹਰ ਸਿੰਘ ਸੱਗੂ ਪੰਚਕੁਲਵਿੰਦਰ ਸਿੰਘ ਸੱਲਰਵੀਪਾਲ ਪੰਚ ਪ੍ਰਧਾਨ ਗੁਰਦੁਆਰਾ ਗੁਰੂ ਰਵਿਦਾਸ ਜੀਰਵਿੰਦਰ ਸਿੰਘ ਸੱਗੂਸੁਰਜਨ ਸਿੰਘ ਨੰਬਰਦਾਰ ਫੋਰਮੈਨ ਬਲਵਿੰਦਰ ਸਿੰਘਗੁਰਮੁਖ ਸਿੰਘ ਡੋਲਨਵਜੋਤ ਸਿੰਘ ਗਿੱਲਜੱਸੀ ਸੱਲ (ਜਸਪ੍ਰੀਤ ਸਿੰਘ)ਬਿੰਦਰ ਫੁੱਲਹਰਮੇਲ ਸਿੰਘ ਗਿੱਲਪੀਟਰ ਕੁਮਾਰ ਸਾਬਕਾ ਪੰਚਪਿੰਦਰ ਸਿੰਘ ਪਲਾਹੀਪਵਿੱਤਰ ਸਿੰਘ ਡੋਲਹਰਨੇਕ ਨੇਕਾਨਿਰਮਲ ਸਿੰਘ ਜੱਸੀਗੋਬਿੰਦ ਸਿੰਘ ਕੋਚਮਨਜੋਤ ਸਿੰਘ ਸੱਗੂ ਆਦਿ ਹਾਜ਼ਰ ਸਨਟੂਰਨਾਮੈਂਟ ‘ਚ ਫੁੱਟਬਾਲ ਮੈਚ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਗੁਰੂ ਤੇਗ ਬਹਾਦਰ ਸਟੇਡੀਅਮ, ਪਲਾਹੀ ਵਿਖੇ ਪਿਛਲੇ ਦੋ ਦਿਨਾਂ ਤੋਂ ਇਕੱਠੇ ਹੁੰਦੇ ਹਨ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਹਨ।