ਫਗਵਾੜਾ, 14 ਅਕਤੂਬਰ (ਸ਼ਿਵ ਕੋੜਾ) ਦੇਸ਼ ਭਰ ਵਿੱਚ ਕੋਮੀ ਲੋਕ ਅਦਾਲਤਾਂ ਲਗਾਉਣ ਦੀ ਲੜੀ ਵਜੋਂ ਪਿੰਡ ਪਲਾਹੀ ਵਿਖੇ ਕੋਮੀ ਲੋਕ ਅਦਾਲਤ ਦਾ ਆਯੋਜਿਤ ਗ੍ਰਾਮ ਪੰਚਾਇਤ ਪਲਾਹੀ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ ਵੱਖੋ-ਵੱਖਰੇ ਮਹਿਕਮਿਆਂ ਦੇ ਅਫ਼ਸਰਾਂ ਵਲੋਂ ਆਮ ਲੋਕਾਂ ਨੂੰ ਭਰਪੂਰ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਨਗਰ ਪੰਚਾਇਤ ਪਲਾਹੀ ਰਣਜੀਤ ਕੌਰ ਸਰਪੰਚ, ਮਨੋਹਰ ਸਿੰਘ ਪੰਚ, ਮਦਨ ਲਾਲ ਪੰਚ, ਰਾਮਪਾਲ ਪੰਚ, ਸਾਬਕਾ ਸਰਪੰਚ ਗੁਰਪਾਲ ਸਿੰਘ ਸੱਗੂ ਹਾਜ਼ਰ ਸਨ। ਜ਼ਿਲ੍ਹਾ ਕਾਨੂੰਨੀ ਸਲਾਹਕਾਰ ਵਰੁਣ ਕੁਮਾਰ ਨੇ ਹਾਜ਼ਰ ਲੋਕਾਂ ਨੂੰ ਅਦਾਲਤਾਂ, ਲੋਕ ਅਦਾਲਤਾਂ ਤੱਕ ਆਪਣੀਆਂ ਤਕਲੀਫ਼ਾਂ ਲੈ ਕੇ ਨਿਰਸੰਕੋਚ ਪਹੁੰਚਣ ਦਾ ਸੱਦਾ ਦਿੱਤਾ ਅਤੇ ਦੱਸਿਆ ਕਿ ਗਰੀਬ ਲੋਕਾਂ ਲਈ ਮੁਫ਼ਤ ਕਾਨੂੰਨੀ ਸੁਵਿਧਾਵਾਂ ਸਰਕਾਰ ਵਲੋਂ ਉਪਲੱਬਧ ਹਨ। ਲੇਬਰ ਇੰਸਪੈਕਟਰ ਗੁਰਤੇਜ ਸਿੰਘ ਨੇ ਇੰਡਸਟਰੀ ਵਿਭਾਗ ਵਲੋਂ ਚਲਾਈ ਸਕੀਮਾਂ ਦਾ ਵੇਰਵਾ ਦਿੱਤਾ ਅਤੇ ਦੱਸਿਆ ਕਿ ਵੱਖੋ-ਵੱਖਰਾ ਕਿੱਤਾ ਕਰਦੇ ਮਜ਼ਦੂਰ, ਮੈਸ਼ਨ, ਕਾਰਪੈਂਟਰ, ਬਾਰ ਬਾਈਡਰ ਆਦਿ ਦੀ ਰਜਿਸਟ੍ਰੇਸ਼ਨ ਲੈ ਕੇ ਵੱਡੇ ਲਾਭ ਲੈ ਸਕਦੇ ਹਨ। ਪੀ.ਐਲ.ਬੀ. ਜਸਵਿੰਦਰ ਢੱਡਾ ਨੇ ਆਮ ਲੋਕਾਂ ਨੂੰ ਆਉਣ ਵਾਲੀਆਂ ਦਿੱਕਤਾਂ, ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਸਰਪੰਚ ਰਣਜੀਤ ਕੌਰ ਪਲਾਹੀ, ਸਾਬਕਾ ਸਰਪੰਚ ਗੁਰਪਾਲ ਸਿੰਘ, ਜੋਗਿੰਦਰਪਾਲ ਸਾਬਕਾ ਨਾਇਬ ਤਹਿਸੀਲਦਾਰ, ਸੰਜੀਵ ਕੁਮਾਰ ਪੰਚਾਇਤ ਸਕੱਤਰ, ਮਦਨ ਲਾਲ ਪੰਚ, ਮਨੋਹਰ ਸਿੰਘ ਪੰਚ, ਠੇਕੇਦਾਰ ਅਜੀਤ ਸਿੰਘ,ਪਰਵਿੰਦਰ ਜੀਤ ਸਿੰਘ, ਸੁਖਵਿੰਦਰ ਸਿੰਘ,ਗੋਬਿੰਦ ਸਿੰਘ ਵੈਟਲਿਫਟਿੰਗ ਕੋਚ, ਰਵੀ ਸੱਗੂ, ਜਸਬੀਰ ਸਿੰਘ ਬਸਰਾ, ਹਰਮੇਲ ਸਿੰਘ ਗਿੱਲ, ਸੁਖਵਿੰਦਰ ਸਿੰਘ ਸੱਲ, ਰਾਮਪਾਲ ਪੰਚ, ਗੁਰਨਾਮ ਸਿੰਘ ਸੱਲ, ਪਲਜਿੰਦਰ ਸਿੰਘ ਸੱਲ, ਜੱਸੀ ਸੱਲ, ਗੁਰਤੇਜ ਸਿੰਘ ਲੇਬਰ ਇੰਸਪੈਕਟਰ, ਜਸਵਿੰਦਰ ਢੱਡਾ ਪੀ.ਐਲ.ਬੀ., ਕੁਲਵਿੰਦਰ ਸਿੰਘ ਸੱਲ, ਅਮਰੀਕ ਸਿੰਘ, ਫੋਰਮੈਨ ਬਲਵਿੰਦਰ ਸਿੰਘ,ਨਿਰਮਲ ਜੱਸੀ ਆਦਿ ਹਾਜ਼ਰ ਸਨ