ਫਗਵਾੜਾ, 15 ਅਪ੍ਰੈਲ (ਸ਼ਿਵ ਕੋੜਾ):  ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਮੌਕੇ ‘ਤੇ ਗੁਰੂ ਰਵਿਦਾਸ ਪਾਰਕ ਪਲਾਹੀ ਵਿਖੇ ਸਮੇਂ-ਸਮੇਂ ‘ਤੇ ਨਗਰ ਪਲਾਹੀ ਦੇ ਨਿਵਾਸੀਆਂ ਵਲੋਂ ਪੁੱਜਕੇ ਉਹਨਾ ਦਾ ਜਨਮ ਦਿਨ ਮਨਾਉਂਦਿਆਂ ਪਾਰਕ ਵਿੱਚ ਪੌਦੇ ਲਗਾਏ ਗਏ। ਉਹਨਾ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਸਮਾਜ ਨੂੰ ਦੇਣ ਨੂੰ ਯਾਦ ਕੀਤਾ ਗਿਆ। ਉਹਨਾ ਦੇ ਜਨਮ ਦਿਹਾੜੇ ਸਮੇਂ ਰਾਤ ਵੇਲੇ ਕੇਕ ਵੀ ਕੱਟਿਆ ਗਿਆ। ਲੱਡੂ ਵੰਡੇ ਗਏ।