ਫਗਵਾੜਾ, 4 ਜਨਵਰੀ 2021(ਸ਼ਿਵ ਕੋੜਾ)ਗ੍ਰਾਮ ਪੰਚਾਇਤ ਪਲਾਹੀ ਦੇ ਸਹਿਯੋਗ ਨਾਲ, ਮਾਈ ਭਾਗੋ ਸੇਵਾ ਸੁਸਾਇਟੀ (ਰਜਿ:) ਪਲਾਹੀ ਵਲੋਂ ਵਿਦੇਸ਼ ਵਸਦੇ ਪਲਾਹੀ ਨਿਵਾਸੀਆਂ ਦੀ ਸਹਾਇਤ ਨਾਲ ਦਿੱਤੀਆਂ ਜਾਂਦੀਆਂ ਖਾਣ ਵਾਲੇ ਸਮਾਨ ਦੀਆਂ 14 ਕਿੱਟਾਂ ਦੀ ਵੰਡ ਕੀਤੀ ਗਈ। ਇਹ ਕਿੱਟਾਂ ਮਾਈ ਭਾਗੋ  ਸੇਵਾ ਸੁਸਾਇਟੀ  ਵਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਹਰ ਮਹੀਨੇ ਦਿੱਤੀਆਂ ਜਾਂਦੀਆਂ ਹਨ ਅਤੇ ਇਹਨਾ ਕਿੱਟਾਂ ਵਿੱਚ ਆਟਾ, ਦਾਲ, ਤੇਲ, ਘਿਉ ਆਦਿ ਸਮਾਨ ਦਿੱਤਾ ਜਾਂਦਾ ਹੈ। ਇਹਨਾ ਕਿੱਟਾਂ ਲਈ ਸਹਾਇਤਾ ਰਾਮਪਾਲ ਸਿੰਘ ਬਸਰਾ ਯੂ.ਕੇ., ਸ਼ਿੰਦਾ ਵਿਰਕ, ਗੁਰਨਾਮ ਸਿੰਘ ਸੱਲ, ਪਲਜਿੰਦਰ ਸਿੰਘ ਸੱਲ, ਰਾਜਵਿੰਦਰ ਕੌਰ ਕੈਨੇਡਾ, ਰਵੀਪਾਲ ਪੰਚ, ਸੁਖਵਿੰਦਰ ਸਿੰਘ ਸੱਲ ਆਦਿ ਪਰਿਵਾਰਾਂ ਵਲੋਂ ਦਿੱਤੀ ਜਾਂਦੀ ਹੈ। ਗੁਰਦੁਆਰਾ ਬਾਬਾ ਟੇਕ ਸਿੰਘ ਪਲਾਹੀ ਵਿਖੇ ਕਰਵਾਏ ਰਾਸ਼ਨ ਵੰਡ ਸਮਾਗਮ ਸਮੇਂ ਰਣਜੀਤ ਕੌਰ ਸਰਪੰਚ, ਮਨੋਹਰ ਸਿੰਘ ਸੱਗੂ ਪੰਚ,  ਬਲਵਿੰਦਰ ਕੌਰ ਪੰਚ, ਸਤਵਿੰਦਰ ਕੌਰ ਪੰਚ, ਰਵੀਪਾਲ ਪੰਚ, ਰਾਮਪਾਲ ਪੰਚ ਤੋਂ ਬਿਨ੍ਹਾਂ ਬਲਵਿੰਦਰ ਸਿੰਘ ਫੋਰਮੈਨ, ਸੁਖਵਿੰਦਰ ਸਿੰਘ ਸੱਲ, ਗੁਰਪਾਲ ਸਿੰਘ ਸੱਗੂ, ਰਵਿੰਦਰ ਸਿੰਘ ਸੱਗੂ, ਸੁਰਜਨ ਸਿੰਘ ਨੰਬਰਦਾਰ, ਮਨਜੋਤ ਸਿੰਘ ਗਿੱਲ, ਜਸਵੀਰ ਸਿੰਘ ਬਸਰਾ ਆਦਿ ਹਾਜ਼ਰ ਸਨ।