ਫਗਵਾੜਾ, 08 ਫਰਵਰੀ (ਸ਼ਿਵ ਕੋੋੜਾ) ਹਰ ਮਹੀਨੇ ਲੋੜਬੰਦਾਂ ਨੂੰ ਅਨਾਜ਼ ਕਿੱਟਾਂ ਵੰਡਣ ਦੇ ਸਮਾਗਮ ਵਿੱਚ ਬੋਲਦਿਆਂ ਪਿੰਡ ਦੀ ਸਰਪੰਚ ਰਣਜੀਤ ਕੌਰ ਨੇ ਕਿਹਾ ਕਿ ਪਿੰਡ ਦੇ ਲੋੜਬੰਦਾਂ ਨੂੰ ਲਗਾਤਾਰ ਪ੍ਰਵਾਸੀ ਵੀਰਾਂ ਦੀ ਸਹਾਇਤਾ ਨਾਲ ਕਿੱਟਾਂ ਦਿੱਤੀਆਂ ਜਾਂਦੀਆਂ ਰਹਿਣਗੀਆਂ। ਮਾਈ ਭਾਗੋ ਸੇਵਾ ਸੁਸਾਇਟੀ ਅਤੇ ਗ੍ਰਾਮ ਪੰਚਾਇਤ ਪਲਾਹੀ ਦੇ ਸਾਂਝੇ ਇਸ ਪ੍ਰਾਜੈਕਟ ਅਧੀਨ ਇਸ ਮਹੀਨੇ 17 ਲੋੜਬੰਦਾਂ ਨੂੰ ਅਨਾਜ਼ ਕਿੱਟਾਂ ਗੁਰਦੁਆਰਾ ਬਾਬਾ ਟੇਕ ਸਿੰਘ ਪਲਾਹੀ ਸਾਹਿਬ ਵਿਖੇ ਵੰਡੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਸੱਲ, ਰਣਜੀਤ ਕੌਰ  ਸਰਪੰਚ, ਗੁਰਨਾਮ ਸਿੰਘ ਸੱਲ, ਮੋਹਨ ਸਿੰਘ ਚੇਅਰਮੈਨ, ਮਨੋਹਰ ਸਿੰਘ ਸੱਗੂ ਪੰਚ,ਸਤਵਿੰਦਰ ਕੌਰ ਪੰਚ, ਬਲਵਿੰਦਰ ਕੌਰ ਪੰਚ, ਜੱਸੀ ਸੱਲ, ਹਰਮੇਲ ਸਿੰਘ ਗਿੱਲ, ਜਸਵਿੰਦਰ ਸਿੰਘ ਸੱਲ, ਪਿੰਦਰ ਸਿੰਘ, ਪਲਵਿੰਦਰ ਸਿੰਘ ਸੱਲ, ਬਲਵਿੰਦਰ ਸਿੰਘ ਸੱਲ ਆਦਿ ਮੌਜੂਦ ਸਨ।