ਜਲੰਧਰ: ਟ੍ਰੈਫਿਕ ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਉਨ੍ਹਾਂ ਦਾ ਸੁਆਗਤ ਸਰਦਾਰਨੀ ਬਲਬੀਰ ਕੌਰ
ਪ੍ਰਧਾਨ ਗਵਰਨਿੰਗ ਕੌਂਸਲ, ਸ. ਜਸਪਾਲ ਸਿੰਘ ਵੜੈਚ, ਸੰਯੁਕਤ ਸਕੱਤਰ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ
ਸਮਰਾ ਅਤੇ ਵਿਭਾਗ ਮੁਖੀ ਡਾ. ਮਨੋਹਰ ਸਿੰਘ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ ਗਿਆ। ਸਰਦਾਰਨੀ
ਬਲਬੀਰ ਕੌਰ ਨੇ ਪਲਾਜ਼ਮਾ ਦੇ ਸਫਲੋ ਆਯੋਜਨ ਲਈ ਪ੍ਰਿੰਸੀਪਲ ਅਤੇ ਪੂਰੇ ਵਿਭਾਗ ਦੀ ਪ੍ਰਸੰਸਾ ਕੀਤੀ ਤੇ ਹਰ
ਸਾਲ ਅਜਿਹੇ ਪ੍ਰੋਗਰਾਮਾਂ ਦੇ ਪ੍ਰਬਧਨ ਲਈ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਪ੍ਰਿੰਸੀਪਲ ਡਾ.
ਗੁਰਪਿੰਦਰ ਸਿੰਘ ਸਮਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਦਾ ਕੰਪਿਊਟਰ ਸਾਇੰਸ ਤੇ ਆਈ.ਟੀ.
ਵਿਭਾਗ ਇਸ ਖੇਤਰ ਵਿੱਚ ਸਮਾਜ ਨੂੰ ਵਿਸ਼ੇਸ਼ ਸੇਵਾਵਾਂ ਦੇ ਰਿਹਾ ਹੈ। ਉਨ੍ਹਾਂ ਕਾਲਜ ਵਲੋਂ ਵਿਦਿਆਰਥੀਆਂ ਦੇ
ਸਰਵਪੱਖੀ ਵਿਕਾਸ ਵਿਚ ਪਾਏ ਜਾਂਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਆਈ.ਟੀ. ਵਿਭਾਗ ਦਾ
ਇਸ ਵਿੱਚ ਵਿਸ਼ੇਸ਼ ਯੋਗਦਾਨ ਹੈ। ਮੁੱਖ ਮਹਿਮਾਨ ਸ੍ਰੀ ਨਰੇਸ਼ ਡੋਗਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ
ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਅਤੇ ਗੁਣਵਤਾ ਪੱਖੋਂ ਚੰਗੇਰੀ ਸਿੱਖਿਆ ਗ੍ਰਹਿਣ
ਕਰਨੀ ਚਾਹੀਦੀ ਹੈ। ਪਲਾਜ਼ਮਾ-2020 ਦੇ ਅਗ਼ਾਜ਼ ਦਾ ਐਲਾਨ ਪ੍ਰਧਾਨ ਗਵਰਨਿੰਗ ਕੌਂਸਲ ਸਰਦਾਰਨੀ ਬਲਬੀਰ
ਕੌਰ ਅਤੇ ਮੁੱਖ ਮਹਿਮਾਨ ਸ੍ਰੀ ਨਰੇਸ਼ ਡੋਗਰਾ ਨੇ ਕੀਤਾ। ਸਮਾਗਮ ਵਿਚ ਵੱਖ ਵੱਖ 17 ਕਾਲਜਾਂ ਦੇ 455
ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ 20 ਵੱਖੋਂ-ਵੱਖ
ਪ੍ਰਤਿਯੋਗਤਾਵਾਂ ਜਿਵੇਂ ਆਈਡੀਆ ਸਨੈਪਸ਼ੋਟਜ਼, ਡਿਬਗਿੰਗ, ਸੋਫਟਵੇਅਰ ਸ਼ੋਅਕੇਸ, ਲੋਗੋ ਡਿਜ਼ਾਈਨਿੰਗ,
ਟੈਸਟ ਯੂਅਰ ਟੈਕਨੀਕਲ ਸਕਿਲੱਜ਼, ਵੈਬ ਪਾਰਟਲ ਡਿਵਿਲਪਮੈਂਟ, ਨੈੱਟ ਸੈਵੀ, ਆਈ.ਟੀ. ਕਾਰਟੂਨਿੰਗ, ਆਈ.ਟੀ.
ਐਕਟੈਮਪੋਰ, ਆਈ.ਟੀ. ਇਨ ਕਲਰਜ਼, ਆਈ.ਟੀ. ਕੋਲਾਜ, ਟੈੱਕ ਜੀ.ਡੀ, ਆਈ.ਟੀ. ਕਵਿੱਜ਼, ਪਿਕਸਲ ਪਲੱਸ, ਐਡ-ਮੈਡ
ਸ਼ੋਅ, ਹੈਂਡਜ਼ ਆਨ ਕੀਬੋਰਡ, ਕੋਰਿਓਗ੍ਰਾਫੀ, ਆਰਜੇਇੰਗ, ਕੁਆਇਰੀ ਮਾਇਸਟਰੋ ਅਤੇ ਲੋਜਿਕ ਵਰਲਪੂਲ ਵਿੱਚ
ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਮਿਲਿਆ। ਡਾ. ਮਨੋਹਰ ਸਿੰਘ, ਮੁੱਖੀ ਕੰਪਿਊਟਰ ਵਿਭਾਗ ਨੇ
ਪ੍ਰੋਗਰਾਮ ਦੇ ਆਯੋਜਨ ਲਈ ਕਾਲਜ ਦੀ ਪ੍ਰਬੰਧਕੀ ਕਮੇਟੀ ਤੇ ਪ੍ਰਿੰਸੀਪਲ ਡਾ. ਸਮਰਾ ਦਾ ਧੰਨਵਾਦ ਕੀਤਾ
ਅਤੇ ਇਸ ’ਚ ਹਿੱਸਾ ਲੈਣ ਪਹੁੰਚੇ ਸਾਰੇ ਕਾਲਜਾਂ ਤੋਂ ਆਏ ਅਧਿਆਪਕਾਂ, ਜੱਜਾਂ ਅਤੇ ਵਿਦਿਆਰਥੀਆਂ
ਦਾ ਵੀ ਸੁਆਗਤ ਕੀਤਾ। ਡਾ. ਗੁਰਪਿੰਦਰ ਸਿੰਘ ਸਮਰਾ, ਵਿਭਾਗ ਮੁਖੀ ਡਾ. ਮਨੋਹਰ ਸਿੰਘ ਅਤੇ ਸੀਨੀਅਰ
ਫੈਕਲਟੀ ਵੱਲੋਂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੁਕਾਬਲੇ ਵਿੱਚ ਓਵਰਆਲ ਟਰਾਫੀ
ਲਾਇਲਪੁਰ ਖ਼ਾਲਸਾ ਕਾਲਜ ਵੱਲੋਂ 61 ਅੰਕਾਂ ਨਾਲ ਜਿੱਤੀ ਗਈ, ਜਿਨ੍ਹਾਂ ਨੇ 7 ਮੁਕਾਬਲਿਆ ਵਿਚ ਪਹਿਲਾ, 4 ਵਿੱਚ
ਦੂਜਾ ਅਤੇ 3 ਵਿਚ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 46 ਅੰਕ ਪ੍ਰਾਪਤ ਕਰਕੇ ਐਚ.ਐਮ.ਵੀ. ਜਲੰਧਰ
ਨੇ ਫਸਟ ਰਨਰਅੱਪ ਟ੍ਰਾਫੀ ਜਿੱਤੀ ਜਿਨ੍ਹਾਂ ਨੇ 5, 4 ਤੇ 2 ਮੁਕਾਬਲਿਆਂ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ
ਤੀਜਾ ਸਥਾਨ ਹਾਸਲ ਕੀਤਾ। ਇਸ ਦੌਰਾਨ ਪ੍ਰੋ. ਸੰਜੀਵ ਆਨੰਦ, ਪ੍ਰੋ. ਸੰਦੀਪ ਬਸੀ, ਡਾ. ਬਲਦੇਵ ਸਿੰਘ,
ਪ੍ਰੋ. ਮਨਪ੍ਰੀਤ ਸਿੰਘ ਲਹਿਲ, ਪ੍ਰੋ. ਸੰਦੀਪ ਸਿੰਘ, ਪ੍ਰੋ. ਮਨਦੀਪ ਭਾਟੀਆ, ਪ੍ਰੋ. ਗਗਨਦੀਪ ਸਿੰਘ, ਪ੍ਰੋ.
ਰਤਨਾਕਰ ਮਾਨ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਰਹੇ। ਸਮਾਗਮ ਦੌਰਾਨ ਮੰਚ ਸੰਚਲਾਨ ਪ੍ਰੋ.
ਦਲਦੀਪ ਕੌਰ ਅਤੇ ਪ੍ਰੋ. ਕਰਮਜੀਤ ਕੌਰ ਨੇ ਭਾਖੂਬੀ ਕੀਤਾ। ਵਿਭਾਗ ਮੁਖੀ ਡਾ. ਮਨੋਹਰ ਸਿੰਘ ਦੇ ਰਸਮੀ
ਧੰਨਵਾਦ ਰਾਹੀ ਸਮਾਰੋਹ ਦਾ ਸਮਾਪਨ ਹੋਇਆ।