
ਜਲੰਧਰ : ਅੱਜ ਜਲੰਧਰ ਸ਼ਹਿਰ ਵਿਖੇ ਬਰਾਰ ਮੰਡਲ, ਜਲੰਧਰ ਵੱਲੋਂ ਪਹਿਲਗਾਮ ਦਹਿਸ਼ਤਗਰਦੀ ਦੇ ਭਾਰਗਵ ਨਗਰ ਜਲੰਧਰ ਵਿਖੇ ਇੱਕਠੇ ਹੋਏ ਮੋਮਬੱਤੀ ਮਾਰਚ ਕੱਢਿਆ ਗਿਆ। ਜਿਸ ਵਿੱਚ ਸੁਖਜੀਤ ਸਿੰਘ ਪ੍ਰਧਾਨ ਬਰਾਰ ਮੰਡਲ, ਜਲੰਧਰ, ਰਾਜ ਕੁਮਾਰ ਰਾਜੂ ਚੇਅਰਮੈਨ ਅਤੇ ਅਵਿਨਾਸ਼ ਮਾਣਕ ਵਾਈਸ ਚੇਅਰਮੈਨ (ਦੋਵੇ ਕੋਸਲਰ) ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਦਹਿਸ਼ਤਗਰਦੀ ਦੇ ਖਿਲਾਫ ਪੂਰਾ ਦੇਸ਼ ਇੱਕਜੁੱਟ ਹੈ। ਦੇਸ਼ ਦਾ ਮਾਹੋਲ ਕਿਸੇ ਨੂੰ ਵੀ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ। ਦਹਿਸ਼ਤਗਰਦੀ ਦੇ ਖਿਲਾਫ ਕੇਂਦਰ/ਪੰਜਾਬ ਸਰਕਾਰ ਜੋ ਵੀ ਫੈਸਲਾ ਕਰੇਗੀ, ਉਸ ਨਾਲ ਪੰਜਾਬ ਦਾ ਹਰ ਨਾਗਰਿਕ ਖੜਾ ਹੋਵੇਗਾ ਕਿਉਂਕਿ ਦੇਸ਼ ਦਾ ਹਰ ਨਾਗਰਿਕ ਅਮਨ ਪਾਸੰਦ ਹੈ ਅਤੇ ਦੇਸ਼ ਵਿੱਚ ਸ਼ਾਤੀ ਚਾਹੁੰਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਰਕਾਰਾਂ ਅੱਤਵਾਦ ਦੇ ਖਿਲਾਫ ਠੋਸ ਫੈਸਲਾ ਲੈਣ ਤਾਂ ਕਿ ਸ਼ਰਾਰਤੀ ਅਨਸਰ ਅਜਿਹੀ ਕਾਰਵਾਈ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ। ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਬਰਾਰ ਬਿਰਾਦਰੀ ਸਮੇਤ ਇਲਾਕਾ ਨਿਵਾਸੀ ਮੌਜੂਦ ਸਨ।
ਜਿਨ੍ਹਾਂ ਵਿੱਚ ਬਰਾਰ ਮੰਡਲ ਪੰਜਾਬ ਦੇ ਪ੍ਰਧਾਨ ਰਾਜ ਕੁਮਾਰ ਡੋਗਰਾ, ਸਿੰਕਦਰ ਲਾਲ ਟਾਂਗਰੀ, ਅਰਜਨ ਦੇਵ ਪੱਪਾ, ਬਨਾਰਸੀ ਰਾਧੇ, ਸੁਨੀਲ ਕੁਮਾਰ ਐਚ.ਆਰ, ਈਸ਼ ਟਾਗਰੀ, ਮਨੀ ਬਰਾਰ, ਰਾਜ ਕੁਮਾਰ ਆਰ.ਕੇ ਸਪੋਰਸਟ, ਬਲਵਿੰਦਰ ਕੁਮਾਰ ਸੋਨੂੰ, ਸੁਰਿੰਦਰ ਗੋਰੀ, ਐਡਵੋਕਟ ਪਰਮਜੀਤ ਬੋਬੀ, ਤਰਸੇਮ ਲਾਲ ਬੰਟੀ, ਐਡਵੋਕੇਟ ਰਾਜੇ਼ਸ ਕੁਮਾਰ, ਰਾਜੇ਼ਸ ਰਾਧੇ, ਸਰਵਨ ਕੁਮਾਰ, ਅਸ਼ੋਕ ਕੁਮਾਰ ਪਾਹਵਾ, ਵਿਵੇਕ ਕੁਮਾਰ, ਐਡਵੋਕੇਟ ਸੁਨੀਲ ਕੁਮਾਰ ਡੋਗਰਾ, ਤਰਸੇਮ ਲਾਲ, ਰਵਿੰਦਰ ਚੋਧਰੀ, ਜੋਗਿੰਦਰ ਸਿੰਘ, ਸੰਦੀਪ ਰਾਧੇ, ਰਾਜੂ ਭਟਨਾਗਰ, ਰਾਕੇਸ਼ ਸੇਠ, ਬਾਓ ਥਾਪਰ, ਵਿਸ਼ਾਲ ਬਰਾਰ, ਸੋਨੂੰ ਭਗਤ, ਬੱਬੂ ਥਾਪਰ, ਲਵਲੀ ਥਾਪਰ, ਕੁਲਦੀਪ ਭਗਤ, ਜੀਤ ਰਾਜ, ਨਰੇਸ਼ ਕੁਮਾਰ, ਵਨੀਤ ਮਹਾਜਨ, ਭੁਪਿੰਦਰ ਬੋਬੀ, ਲੱਕੀ ਦੇਵ, ਅਜੇ ਬਰਾਰ, ਸੋਨੀ ਕੁੰਢਲ, ਕ੍ਰਿ਼ਸ਼ਨਾ ਟਾਂਗਰੀ, ਪਵਨਦੀਪ ਸਿੰਘ, ਸੋਨੂੰ, ਗੋਪੀ ਵਰਮਾ, ਗੋਰਵ ਜੰਗ, ਸਿ਼ਵਾ, ਲੱਕੀ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ