ਜਲੰਧਰ :- ਆਤਮ-ਵਿਸ਼ਵਾਸ, ਦ੍ਰਿੜਤਾ, ਹੌਂਸਲਾ, ਲਗਨ ਤੇ ਮਿਹਨਤ ਅਜਿਹੇ ਗੁਣ
ਹਨ ਜਿਹੜੇ ਕਿਸੇ ਵੀ ਮਨੁੱਖ ਲਈ ਕਾਮਯਾਬੀ ਦੀ ਪੌੜੀ ਚੜ੍ਹਨ ਵਿਚ
ਸਹਾਈ ਸਿੱਧ ਹੁੰਦੇ ਹਨ। ਖੇਡਾਂ ਕਿਸੇ ਵੀ ਬੱਚੇ ਦੀ ਸ਼ਖ਼ਸੀਅਤ ਨੂੰ
ਉਘਾੜਨ ਵਿਚ ਭਰਪੂਰ ਯੋਗਦਾਨ ਪਾਉਂਦੀਆਂ ਹਨ। ਇਸੇ ਲੜੀ ਨੂੰ
ਜਾਰੀ ਰੱਖਦਿਆਂ ਹੋਇਆਂ ‘ਪਹਿਲੀ ਵਰਚੁਅਲ ਯੋਗ ਪ੍ਰਤੀਯੋਗਤਾ 2020’
ਜੋ ਕਿ 1 ਜੂਨ ਤੋਂ 21 ਜੂਨ, 2020 ਨੂੰ ਲੁਧਿਆਣਾ ਵਿਚ ਆਯੋਜਿਤ
ਕੀਤੀ ਗਈ। ਇਸ ਦਾ ਆਯੋਜਨ ਐਵਰੈਸਟ ਯੋਗਾ ਇੰਸਟੀਚਿਊਟ ਅਤੇ
ਯੋਗਾ ਸੋਸਾਇਟੀ ਆਫ਼ੳਮਪ; ਪੰਜਾਬ ਵੱਲੋਂ ਕੀਤਾ ਗਿਆ। ਇਸ ਵਿੱਚ ਵੱਖ-
ਵੱਖ ਉਮਰ ਦੇ 500 ਦੇ ਕਰੀਬ ਵਿਦਿਆਰਥੀਆਂ ਨੇ ਅੱਲਗ-ਅੱਲਗ ਈਵੈਨਸ
ਵਿੱਚ ਹਿੱਸਾ ਲਿਆ। ਇਹ ਪ੍ਰਤੀਯੋਗਤਾ ਕੋਵਿਡ-19 ਦੇ ਚਲਦੇ ਹੋਏ ਆਨ
ਲਾਇਨ ਕਰਵਾਈ ਗਈ।
ਇਸ ਪ੍ਰਤੀਯੋਗਤਾ ਵਿੱਚ ਜਿੱਥੇ ਵੱਖ-ਵੱਖ ਦੇਸ਼ਾਂ ਜਿਵੇਂ- ਨੇਪਾਲ,
ਇੰਗਲੈਂਡ, ਅਮਰੀਕਾ ਅਤੇ ਮਲੇਸ਼ੀਆਂ ਆਦਿ ਦੀਆਂ ਟੀਮਾਂ ਨੇ
ਹਿੱਸਾ ਲਿਆ। ਉੇੱਥੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ
ਵਿਦਿਆਰਥੀਆਂ ਨੇ ਵੀ ਇਸ ਵਿੱਚ ਵੱਧ-ਚੜ੍ਹ ਕੇ ਭਾਗ ਲਿਆ। ਉਹਨਾਂ
ਦੀ ਕਾਮਯਾਬੀ ਇਸ ਪ੍ਰਕਾਰ ਰਹੀ:-
‘ਚੁਆਇਸ ਯੋਗਾ’ ਵਿੱਚ ਗੁਰਲੀਨ ਕੌਰ ਨੇ ਦੂਸਰਾ, ਸਾਨਵੀ ਨੰਦਾ
ਨੇ ਤੀਸਰਾ, ਕਬੀਰ ਸੈਣੀ ਤੇ ਦਵਨੀਤ ਕੌਰ ਨੇ ਚੌਥਾ ਅਤੇ ਏਂਜਲ
ਕਵਾਤਰਾ ਨੇ ਪੰਜਵਾਂ ਸਥਾਨ ਹਾਸਲ ਕੀਤਾ।ਇਸੇ ਪ੍ਰਕਾਰ
‘ਆਰਟਿਸਟਿੱਕ ਯੋਗਾ’ ਵਿੱਚ ਤਾਨਵੀ ਪਾਲ ਨੇ ਤੀਸਰਾ ਅਤੇ ਸਾਨਵੀ
ਨੰਦਾ ਨੇ ਛੇਵਾਂ ਸਥਾਨ ਹਾਸਲ ਕੀਤਾ।
ਇਸ ਮੌਕੇ ਸਕੂਲ ਦੇ ਚੇਅਰਮੈਨ ਸ਼੍ਰੀ ਨਿਤਿਨ ਕੋਹਲੀ, ਉਪ-ਚੇਅਰਮੈਨ
ਦੀਪਕ ਭਾਟੀਆ, ਪ੍ਰੈਜ਼ੀਡੈਂਟ  ਪੂਜਾ ਭਾਟੀਆ, ਵਾਇਸ

ਪ੍ਰੈਜ਼ੀਡੈਂਟ  ਪਾਰਥ ਭਾਟੀਆ, ਡਾਇਰੈਕਟਰ ਐਡਮਿਨੀਸਟ੍ਰੇਸ਼ਨ
ਰੋਹਿਤ ਖੋਸਲਾ, ਡਾਇਰੈਕਟਰ ਅਤੇ ਪ੍ਰਿੰਸੀਪਲ ਡਾ:
ਰਵਿੰਦਰ ਮਾਹਲ ਨੇ ਵਿਦਿਆਰਥੀਆਂ ਦੇ ਵਧੀਆ ਖੇਡ ਪ੍ਰਦਰਸ਼ਨ ਦੀ
ਭਰਪੂਰ ਸ਼ਲਾਘਾ ਕੀਤੀ ਤੇ ਜੀਵਨ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।