ਫਗਵਾੜਾ 26 ਮਾਰਚ (ਸ਼ਿਵ ਕੋੜਾ) ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਜਲ ਸੰਭਾਲ ਦਿਵਸ ਮੌਕੇ ਨਗਰ ਕੋਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਵਿਖੇ ਪਾਣੀ ਦੀ ਸੰਭਾਲ ਪ੍ਰਤੀ ਜਾਗਰੁਕ ਕਰਨ ਦੇ ਮਕਸਦ ਨਾਲ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਕਾਰਪੋਰੇਸ਼ਨ ਫਗਵਾੜਾ ਦੇ ਸਕੱਤਰ ਪ੍ਰਦੀਪ ਕੁਮਾਰ ਸ਼ਾਮਲ ਹੋਏ। ਉਹਨਾਂ ਪਾਣੀ ਦੇ ਮਹੱਤਵ ਦੇ ਚਾਨਣਾ ਪਾਉਂਦਿਆਂ ਕਿਹਾ ਕਿ ‘ਜਲ ਹੀ ਜੀਵਨ ਹੈ’ ਪਾਣੀ ਤੋਂ ਬਿਨਾਂ ਇਨਸਾਨ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਇਸ ਲਈ ਸਾਨੂੰ ਪਾਣੀ ਦੀ ਵਰਤੋਂ ਦੇ ਨਾਲ ਇਸ ਦੀ ਦੁਰਵਰਤੋਂ ਤੋਂ ਬਚਣਾ ਚਾਹੀਦਾ ਹੈ। ਸਮਾਗਮ ਦੌਰਾਨ ਨਗਰ ਨਿਗਮ ਦੇ ਪਲੰਬਰ ਹੇਮਰਾਜ ਦੀ ਡਿਉਟੀ ਲਗਾਈ ਗਈ ਜੋ ਪੇ੍ਰਮ ਨਗਰ, ਖੇੜਾ ਰੋਡ, ਮਾਸਟਰ ਸਾਧੂ ਰਾਮ ਨਗਰ ਅਤੇ ਗੁਰੂ ਨਾਨਕਪੁਰਾ ਆਦਿ ਵਿਚ ਘਰ-ਘਰ ਜਾ ਕੇ ਟੂਟੀਆਂ ਚੈਕ ਕਰੇਗਾ ਅਤੇ ਲੀਕ ਹੁੰਦੀਆਂ ਟੂਟੀਆਂ ਦੀ ਫਰੀ ਮੁਰੰਮਤ ਕਰੇਗਾ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਲੋਕਾਂ ਨੂੰ ਪਾਣੀ ਦੀ ਸੰਭਾਲ ਪ੍ਰਤੀ ਜਾਗਰੁਕ ਕਰਨ ਦੇ ਮਕਸਦ ਨਾਲ ਪੰਫਲੇਟ ਅਤੇ ਸਟੀਕਰ ਵੀ ਜਾਰੀ ਕੀਤਾ ਗਿਆ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸੁਸਾਇਟੀ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰ ਪਾਲ, ਵਿਸ਼ਵਾ ਮਿੱਤਰ ਸ਼ਰਮਾ, ਸੀਨੀਅਰ ਸਿਟੀਜਨ ਦੇ ਪ੍ਰਧਾਨ ਧੀਰਜ ਸਿੰਘ ਸੱਗੂ, ਬਲਦੇਵ ਸ਼ਰਮਾ, ਸੁਭਾਸ਼ ਮਲਹੋਤਰਾ, ਫਕੀਰ ਸਿੰਘ ਸੱਗੂ, ਮਲਕੀਤ ਸਿੰਘ, ਸ੍ਰੀਮਾਨ ਬਹਾਦੁਰ, ਦਵਿੰਦਰ ਸਿੰਘ, ਨਰਿੰਦਰ ਪਾਸੀ, ਮਨੀਸ਼ ਕਨੌਜੀਆ, ਬਰਿਜ ਭੂਸ਼ਣ, ਪੁਨੀਤ ਕੁਮਾਰ, ਵੰਦਨਾ ਸ਼ਰਮਾ, ਮੋਹਨ ਲਾਲ, ਰਾਮ ਲੁਭਾਇਆ, ਰਾਮ ਰਤਨ ਵਾਲੀਆ, ਡਾ. ਕੈਲੇ, ਜੋਗਿੰਦਰ ਸਿੰਘ ਕੁੰਦੀ ਤੇ ਸਹਿਗਲ ਸਾਬ ਆਦਿ ਹਾਜਰ ਸਨ।