ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ ਸਿੱਖਿਆ ਰਾਹੀਂ ਪੇਂਡੂ , ਘੱਟ ਪੜ੍ਹੇ ਲਿਖੇ, ਗਰੀਬ, ਅਪੰਗ, ਬੰਦੀ -ਕੈਦੀ, ਟੱਪਰੀਵਾਸ, ਲੋੜਵੰਦ ਅਤੇ ਸਕੂਲ ਛੱਡ ਚੁੱਕੇ ਬੇਰੋਜਗਾਰ ਨੋਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਤਹਿਤ ਮੇਹਰ ਚੰਦ ਬਹੁਤਕਨੀਕੀ ਕਾਲਜ ਦੇ ਸੀ.ਡੀ.ਟੀ.ਪੀ. ਵਿਭਾਗ ਵਲੋਂ ਅੱਜ ਪਿੰਡ ਬੋਲੀਨਾ ਦੋਆਬਾ ਵਿੱੱਖੇ ਆਪਣੇ ਨਵੇਂ ਪ੍ਰਸਾਰ ਕੇਦਰ ਦਾ ਆਗਾਜ ਕੀਤਾ ਗਿਆ।ਇਸ ਦਾ ਸੁੱਭ ਆਰੰਭ ਵਾਤਾਵਰਣ ਪ੍ਰੇਮੀ ਪਦਮ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਅਤੇ ਮਾਣਯੋਗ ਚੇਅਰਮੈਨ (ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ, ਚੰਡੀਗੜ੍ਹ) ਸ਼੍ਮ ਹਿੰਦਰ ਸਿੰਘ ਜੀ ਕੇ.ਪੀ ਨੇ ਆਪਣੇ ਕਰ-ਕਮਲਾਂ ਨਾਲ ਕੀਤਾ।ਇਲਾਕੇ ਦੇ ਪੰਤਵੰਤੇ ਸੱਜਨਾਂ ਦੀ ਹਾਜਰੀ ਵਿੱਚ ਬਹੁਤ ਹੀ ਉਰਜਾਵਾਨ ਅਤੇ ਗਤੀਸ਼ੀਲ ਨੋਜਵਾਨ ਸੰਰਪਚ ਕੁਲਵਿੰਦਰ ਬਾਘਾ ਨੇ ਸਭਨਾਂ ਨੂੰ ਫ਼ੁੱਲਾਂ ਦੇ ਗੁਲਦਸਤਿਆਂ ਨਾਲ ਨਿਵਾਜ ਕੇ ਜੀ ਆਇਆਂ ਕਿਹਾ।ਇਸ ਪ੍ਰਸਾਰ ਕੇਂਦਰ ਵਿੱਚ ਕੰਪਿਊਟਰ ਐਪਲੀਕੇਸ਼ਨ ਅਤੇ ਕਟਿੰਗ-ਟੇਲਰਿੰਗ ਦੇ ਦੋ ਕੋਰਸ ਚਲਾਏ ਜਾਣਗੇ।ਆਪਣੇ ਸਵਾਗਤੀ ਭਾਸ਼ਨ ਵਿੱਚ ਮਾਨਯੋਗ ਪਿੰ੍ਰਸੀਪਲ ਡਾ. ਜਗਰੂਪ ਸਿੰਘ ਜੀ ਨੇ ਬੱਚਿਆਂ ਨੂੰ ਤਕਨੀਕੀ ਸਿੱਖਿਆ ਨਾਲ ਜੂੜਨ , ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਤੋਂ ਬਚਦੇ ਹੋਏ ਬੱਚਿਆਂ ਨੂੰ ਅਨੁਸਾਸ਼ਿਤ ਰਹਿਣ ਦੀ ਗੱਲ ਕਰਦੇ ਹੋਏ ਸਭਨਾਂ ਨੂੰ ਵਧਾਈ ਦਿੱਤੀ।ਇਲਾਕੇ ਦੇ ਪੰਤਵੰਤੇ ਰਿਟਾਇਰਡ ਚੀਫ਼ ਇੰਨਕਮ ਟੈਕਸ ਕਮਿਸ਼ਨਰ ਲੇਖਰਾਜ ਨਈਅਰ ਅਤੇ ਹੋਰ ਬੁਲਾਰਿਆਂ ਵਲੋਂ ਬੱਚਿਆਂ ਨੂੰ ਪੜ –ਲਿੱਖ ਕੇ ਆਪਣਾ ਭਵਿੱਖ ਸਵਾਰਣ ਦੀ ਨਸੀਹਤ ਕੀਤੀ।ਸ਼੍ਰੀ ਜੇ. ਐਸ. ਘੇੜਾ ਕਾਲਜ ਦੀ ਤਰਫ਼ੋ ਉਚੇਚੇ ਤੋਰ ਤੇ ਸ਼ਾਮਿਲ ਹੋਏ। ਕਸ਼ਮੀਰ ਕੁਮਾਰ ਇੰਟ੍ਰਨਲ ਕੁਆਰਡੀਨੇਟਰ ਅਤੇ ਮੈਡਮ ਨੇਹਾ ਵਲੋਂ ਤਕਨੀਕੀ ਅਤੇ ਕਿੱਤਾ ਮੁੱਖੀ ਕੋਰਸਾਂ ਦੀ ਦੇਖ-ਰੇਖ ਦਾ ਜੁਮਾਂ ਚੱਕਦਿਆਂ ਸਭਨਾਂ ਨੂੰ ਭਰੋਸਾ ਦਵਾਇਆਂ ਕਿ ਅਸੀ ਇਸ ਇਲਾਕੇ ਦੇ ਸੱਰਵਪੱਖੀ ਵਿਕਾਸ ਲਈ ਆਪਣਾ ਯੋਗਦਾਨ ਪਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛਡਾਂਗੇ।ਇਸ ਮੁਬਾਰਕ ਮੋਕੇ ਤੇ ਇਲਾਕੇ ਦੇ ਕਿਸਾਨਾਂ ਨੂੰ ਪਰਾਲੀ ਨਾਂ ਸਾੜਨ ਲਈ ਜਾਗਰੂਕ ਕਰਦੇ ਹੋਏ ਵਿਭਾਗ ਵਲੋਂ ਇੱਕ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ।ਜਿੱਥੇ ਮਾਣਯੋਗ ਚੇਅਰਮੈਨ ਸ਼੍ਰੀ ਮਹਿੰਦਰ ਸਿੰਘ ਕੇ.ਪੀ ਨੇ ਪ੍ਰਸਾਰ ਕੇਂਦਰ ਦੀ ਬਿਹਤਰੀ ਵਾਸਤੇ ਆਪਣੇ ਇੱਖਤਿਆਰੀ ਫ਼ੰਡ ਵਿੱਚੋ ਪੰਜ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ੳੁੱਥੇ ਇਲਾਕੇ ਦੇ ਐਨ.ਆਰ. ਆਈ ਅਤੇ ਦਾਨੀ ਸੱਜਨਾਂ ਨੇ ਆਪਣਾ ਬਣਦਾ ਯੋਗਦਾਨ ਅਤੇ ਅਸ਼ੀਰਵਾਦ ਦਿੱਤਾ।ਪ੍ਰਬੰਧਕਾਂ ਵਲੋਂ ਪਿੰਡਾਂ ਦੀਆ ਪੰਚਾਇਤਾਂ , ਸਵੈ- ਸੇਵੀ ਸੰਸਥਾਵਾਂ ਦੇ ਨੁਮਾਈਦਿਆਂ ਦੀ ਮੋਜੂਦਗੀ ਅਤੇ ਲੋਕਾ ਦੇ ਠਾਠਾਂ ਮਾਰਦੇ ਇੱਕਠ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਨੂੰ ਸੰਨਮਾਨ ਚਿੰਨ ਦੇ ਕੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਅੰਤ ਵਿਚ ਜਿੱਥੇ ਡਾ. ਰਾਕੇਸ਼ ਅਤੇ ਉਨ੍ਹਾਂ ਦੀ ਧਰਮ ਪਤਨੀ ਨੇ ਮੰਚ ਦਾ ਸੰਚਾਲਨ ਕੀਤਾ ਉੱਥੇ ਇਹ ਉਦਘਾਟਨੀ ਸਮਾਰੋਹ ਸਭਨਾਂ ਦੇ ਦਿੱਲਾ ਤੇ ਅੱਮਿਟ ਛਾਪ ਛੱਡ ਗਿਆ।