ਫਗਵਾੜਾ 26 ਜੂਨ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਐਸ.ਸੀ. ਵਿੰਗ ਦੀ ਇਕ ਮੀਟਿੰਗ ਜਿਲ੍ਹਾ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੰਤੋਸ਼ ਕੁਮਾਰ ਗੋਗੀ ਨੇ ਦੱਸਿਆ ਕਿ ਇਸ ਮੀਟਿੰਗ ਦਾ ਏਜੰਡਾ ਪਿੰਡਾਂ ਦੇ ਐਸ.ਸੀ. ਸਮਾਜ ਨੂੰ ਆਪ ਪਾਰਟੀ ਦੇ ਹੱਕ ਵਿਚ ਇਕਜੁਟ ਕਰਨ ਦੀ ਰਣਨੀਤੀ ਤਿਆਰ ਕਰਨਾ ਸੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪਿਛਲੀਆਂ ਵਿਧਾਨਸਭਾ ਚੋਣਾਂ ‘ਚ ਐਸ.ਸੀ. ਸਮਾਜ ਨੂੰ ਗੁਮਰਾਹ ਕੀਤਾ ਅਤੇ ਪੰਜਾਬ ਦੀ ਸੱਤਾ ਹਾਸਲ ਕਰ ਲਈ ਪਰ ਸੱਤਾ ਵਿਚ ਆਉਣ ਤੋਂ ਬਾਅਦ ਐਸ.ਸੀ. ਸਮਾਜ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਗਰੀਬ ਪਰਿਵਾਰ ਅੱਜ ਵੀ ਪੰਜ ਮਰਲੇ ਦੇ ਪਲਾਟ ਨੂੰ ਤਰਸ ਰਹੇ ਹਨ। ਬੁਢਾਪਾ ਪੈਨਸ਼ਨ ਪੱਚੀ ਸੌ ਰੁਪਏ ਕਰਨ ਦਾ ਵਾਅਦਾ ਝੂਠਾ ਸਾਬਿਤ ਹੋਇਆ। ਘਰ-ਘਰ ਰੁਜ਼ਗਾਰ ਨਹੀਂ ਮਿਲਿਆ। ਬਲਕਿ ਐਸ.ਸੀ. ਵਿਦਿਆਰਥੀਆਂ ਦਾ 1560 ਕਰੋੜ ਰੁਪਏ ਦਾ ਵਜੀਫਾ ਵੀ ਖੁਰਦ-ਬੁਰਦ ਕਰ ਦਿੱਤਾ ਗਿਆ ਅਤੇ ਕੈਪਟਨ ਸਰਕਾਰ ਨੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਨੂੰ ਗ੍ਰਾਂਟ ਜਾਰੀ ਨਹੀਂ ਕੀਤੀ ਜਿਸ ਕਰਕੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਹੈ। ਉਹਨਾਂ ਕਿਹਾ ਕਿ ਅੱਜ ਅਕਾਲੀਆਂ ਨੇ ਬਸਪਾ ਨਾਲ ਸਮਝੌਤਾ ਕਰ ਲਿਆ ਪਰ ਸੱਚਾਈ ਇਹ ਹੈ ਕਿ ਬਾਬਾ ਸਾਹਿਬ ਨੂੰ ਆਪਣਾ ਰਹਿਬਰ ਪ੍ਰਚਾਰਨ ਵਾਲੀ ਬਸਪਾ ਨੇ ਆਪਣੀ ਜਮੀਰ ਨੂੰ ਅਕਾਲੀਆਂ ਪਾਸ ਗਿਰਵੀ ਰੱਖਿਆ ਹੈ ਕਿਉਂਕਿ ਇਹੋ ਅਕਾਲੀ ਆਗੂਆਂ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਲਿਖੇ ਹੋਏ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਸਨ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਗ੍ਰਾਂਟ ਸਭ ਤੋਂ ਪਹਿਲਾਂ ਬਾਦਲ ਸਰਕਾਰ ਨੇ ਹੀ ਰੋਕੀ ਸੀ। ਅਕਾਲੀ ਸਰਕਾਰ ਦੇ ਸਮੇਂ ਹੀ ਇਕ ਦਲਿਤ ਨੌਜਵਾਨ ਦੀਆਂ ਲੱਤਾਂ ਵੱਡੀਆਂ ਗਈਆਂ ਸੀ ਤੇ ਇਕ ਹੋਰ ਨੌਜਵਾਨ ਨੂੰ ਜੁੱਤੀ ਵਿਚ ਪਾਣੀ ਪਿਲਾਇਆ ਗਿਆ। ਬਾਦਲਾਂ ਦੀਆਂ ਬੱਸਾਂ ਵਿਚੋਂ ਦਲਿਤ ਭੈਣਾਂ ਨੂੰ ਧੱਕੇ ਦੇ ਕੇ ਬਾਹਰ ਸੁੱਟਿਆ ਗਿਆ। ਉਹਨਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਸਾਹਿਬ ਕਾਂਸ਼ੀ ਰਾਮ ਦੇ ਅਸੂਲਾਂ ਤੋਂ ਬਿਲਕੁਲ ਉਲਟ ਚਾਲ ਚਲ ਰਹੀ ਹੈ ਪਰ ਐਸ.ਸੀ. ਸਮਾਜ ਬਸਪਾ ਦੇ ਮਗਰ ਨਹੀਂ ਲੱਗੇਗਾ। ਸੰਤੋਸ਼ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਾਬਾ ਸਾਹਿਬ ਡਾ. ਅੰਬੇਡਕਰ ਦੇ ਪਾਏ ਪੂਰਨਿਆਂ ਤੇ ਚਲ ਰਹੀ ਹੈ। ਮੀਟਿੰਗ ਵਿਚ ਸੈਂਟਰਲ ਟੀਮ ਇੰਚਾਰਜ ਅਭਿਸ਼ੇਕ ਰਾਏ, ਦੋਆਬਾ ਇੰਚਾਰਜ ਹਰਮਿੰਦਰ ਸਿੰਘ ਬਖਸ਼ੀ, ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ, ਜਿਲ੍ਹਾ ਸਕੱਤਰ ਨਿਰਮਲ ਸਿੰਘ, ਜਿਲ੍ਹਾ ਕੋਆਰਡੀਨੇਟਰ ਲਲਿਤ, ਟਰੇਡ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਸਰਬਜੀਤ ਸਿੰਘ ਲੁਬਾਣਾ, ਲੀਗਲ ਸੈਲ ਪੰਜਾਬ ਦੇ ਸਕੱਤਰ ਐਡਵੋਕੇਟ ਕਸ਼ਮੀਰ ਸਿੰਘ ਮੱਲੀ, ਜਿਲ੍ਹਾ ਯੂਥ ਸਹਿ ਸਕੱਤਰ ਰੋਹਿਤ ਸ਼ਰਮਾ, ਹਰਵਿੰਦਰ ਸਿੰਘ ਵਿਰਕ, ਹਰਪਾਲ ਸਿੰਘ ਢਿੱਲੋਂ, ਗੁਰਵਿੰਦਰ ਸਿੰਘ, ਮਦਨ ਲਾਲ, ਵਿਸ਼ਾਲ ਵਾਲੀਆ, ਵਿੱਕੀ ਸਿੰਘ, ਤਵਿੰਦਰ ਰਾਮ ਭੱਟੀ, ਲਾਲ ਚੰਦ ਲਾਲੀ, ਜਸਵੀਰ ਕੋਕਾ, ਸਾਹਿਲ ਕੌਲ, ਰਾਜੇਸ਼ ਕੋਲਸਰ, ਵਿਜੇ ਕੁਮਾਰ, ਜਤਿੰਦਰ ਨਾਹਰ, ਜਤਿੰਦਰ ਸਿੰਘ ਪਰਿਹਾਰ, ਕੁਲਦੀਪ ਸਿੰਘ ਦੀਪਾ, ਤੇਜਪਾਲ, ਬਲਵੀਰ ਚੰਦ, ਜਗਜੀਤ ਸਿੰਘ ਬਿੱਟੂ, ਯਸ਼ਪਾਲ ਆਜਾਦ, ਰਾਜਵਿੰਦਰ ਸਿੰਘ ਧੰਨਾ ਆਦਿ ਹਾਜਰ ਸਨ।