ਫਗਵਾੜਾ 20 ਅਕਤੂਬਰ (ਸ਼ਿਵ ਕੋੜਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਫਗਵਾੜਾ ਵਿਧਾਨਸਭਾ ਹਲਕੇ ਦੇ ਪਿੰਡ ਸਾਹਨੀ ਵਿਖੇ ਪੰਜਾਬ ਸਰਕਾਰ ਦੀ ‘ਸਮਾਰਟ ਵਿਲੇਜ’ ਯੋਜਨਾ ਅਧੀਨ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਹਨਾਂ ਦੱਸਿਆ ਕਿ ਪਿੰਡ ਦੇ ਵਿਕਾਸ ਉਪਰ ਕਰੀਬ 18 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਸ ਨਾਲ ਗਲੀਆਂ ਨਾਲੀਆਂ ਦੀ ਉਸਾਰੀ ਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਾਰੀਆਂ ਸਹੂਲਤਾਂ ਨਾਲ ਲੈਸ ਬਨਾਉਣ ਲਈ ਯਤਨਸ਼ੀਲ ਹੈ। ਜਿਸ ਰਫਤਾਰ ਨਾਲ ਕੈਪਟਨ ਸਰਕਾਰ ਪੰਜਾਬ ਦਾ ਵਿਕਾਸ ਕਰਵਾ ਰਹੀ ਹੈ ਅਜਿਹਾ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਕੀਤਾ। ਉਨਾ ਜਿੱਥੇ ਪੰਚਾਇਤਾਂ ਨੂੰ ਗ੍ਰਾਂਟਾਂ ਪਾਰਦਰਸ਼ੀ ਢੰਗ ਨਾਲ ਖਰਚ ਕਰਨ ਦੀ ਅਪੀਲ ਕੀਤੀ ਉੱਥੇ ਹੀ ਪਿੰਡ ਵਾਸੀਆਂ ਨੂੰ ਪ੍ਰਸ਼ਾਸਨ ਵਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਦਾ ਪਾਲਣ ਲਈ ਵੀ ਪ੍ਰੇਰਿਆ। ਪਿੰਡ ਦੇ ਸਰਪੰਚ ਰਾਮਪਾਲ ਸਾਹਨੀ ਨੇ ਪਿੰਡ ਦਾ ਵਿਕਾਸ ਕਰਵਾਉਣ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਸਮੂਹ ਪਿੰਡ ਵਾਸੀਆਂ ਅਤੇ ਪੰਚਾਇਤ ਵਲੋਂ ਧੰਨਵਾਦ ਕੀਤਾ। ਇਸ ਮੌਕੇ ਏਡੀਸੀ ਰਾਜੀਵ ਵਰਮਾ, ਬੀਡੀਪੀਓ ਸੁਖਦੇਵ ਸਿੰਘ, ਜਿਲਾ ਪਰੀਸ਼ਦ ਮੈਬਰ ਮੀਨਾ ਰਾਣੀ ਭਬਿਆਣਾ ਤੋਂ ਇਲਾਵਾ ਚੌਧਰੀ ਜੀਤ ਰਾਮ ਰਾਣੀਪੁਰ, ਦਵਿੰਦਰ ਸਿੰਘ ਸਰਪੰਚ ਖਲਿਆਣ, ਨਰਿੰਦਰ ਸਿੰਘ ਪਰੇਮਪੁਰ, ਸੁਖਮਿੰਦਰ ਸਿੰਘ ਰਾਣੀਪੁਰ, ਵਿੱਕੀ ਰਾਣੀਪੁਰ, ਪਰਮਿੰਦਰ ਸਿੰਘ ਸੰਨੀ, ਜਸਵੀਰ ਸਿੰਘ ਕਾਲਾ, ਨੰਬਰਦਾਰ ਦੇਵੀ ਪ੍ਰਕਾਸ਼, ਕਾਮਰੇਡ ਰਣਦੀਪ ਸਿੰਘ ਰਾਣਾ, ਅਮਰੀਕ ਸਿੰਘ , ਰਣਜੀਤ ਸਿੰਘ ਜੀਤਾ, ਪੰਚਾਇਤ ਮੈਂਬਰ, ਪੰਡਿਤ ਮਹੇਸ ਚੰਦਰ, ਰਾਜਾ ਸਾਹਨੀ, ਜਸਪਰੀਤ ਸਿੰਘ, ਰਾਮ ਕਿਸ਼ਨ, ਹਰਨੇਕ ਸਿੰਘ, ਮੇਜਰ ਸਿੰਘ, ਜਰਨੈਲ ਸਿੰਘ, ਚੁੰਨੀ ਰਾਮ ਨਿੱਕਾ, ਬੀਬੀ ਊਸ਼ਾ ਰਾਣੀ ਅਤੇ ਬੀਬੀ ਪਰਮਜੀਤ ਕੌਰ ਆਦਿ ਹਾਜਰ ਸਨ।