ਜਲੰਧਰ :- ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਕੁਮਾਰ (ਕੌਆਰਡੀਨੇਟਰ) ਦੀ
ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ
ਮੰਤਰਾਲੇ ਦੁਆਰਾ ਚਲਾਈ ਗਈ ਉੱਨਤ ਭਾਰਤ ਅਭਿਆਨ ਸਕੀਮ ਤਹਿਤ ਪਿੰਡਾ ਦੀ ਨੁਹਾਰ ਬਦਲਣ ਲਈ ਅੱਜ
ਪਿੰਡ ਚੱਕੋਕੀ ਅਤੇ ਸੰਗੋਵਾਲ (ਕਪੂਰਥਲਾਂ) ਵਿਖੇ ਸਰਵੇਖਣ ਕੀਤਾ।ਇਸ ਸਕੀਮ ਤਹਿਤ ਕਾਲਜ ਨੇ ਪੰਜ ਪਿੰਡ
ਅਖਿਤਆਰ ਕੀਤੇ ਹੋਏ ਹਨ ਅਤੇ ਉਨ੍ਹਾਂ ਦੀ ਬਿਹਤਰੀ ਵਾਸਤੇ ਸਾਡੀ ਟੀਮ ਹਰ ਸੰਭਵ ਉਪਰਾਲਾ ਕਰ ਰਹੀ
ਹੈ।ਪਿੰਡਾਂ ਦੇ ਲੋਕਾਂ ਦੀ ਨਰੋਈ ਸਿਹਤ ਦੀ ਕਾਮਨਾ ਕਰਦਿਆਂ ਮਾਣਯੋਗ ਪ੍ਰਿੰਸੀਪਲ ਸਾਹਿਬ ਦੇ ਹੁਕਮਾਂ
ਅਨੂੰਸਾਰ ਮਾਸਕ ਅਤੇ ਸੈਨੀਟਾਈਜ਼ਰ ਵੰਢੇ ਗਏ ਤਾਂਕਿ ਲੋਕ ਇਸ ਨਾਮੁਰਾਦ ਬਿਮਾਰੀ ਦਾ ਡਰ ਕੇ ਨਹੀ
ਬਲਕਿ ਉਸਦਾ ਡਟ ਕੇ ਮੁਕਾਬਲਾ ਕਰ ਸਕਣ।ਇਸ ਮੋਕੇ ਤੇ ਕੋਰੋਨਾ ਤੋਂ ਜਾਗਰੁਕ ਕਰਨ ਲਈ ਇੱਕ ਰੰਗੀਨ
ਇਸ਼ਤਿਹਾਰ ਵੀ ਜਾਰੀ ਕੀਤਾ ਗਿਆ।ਇਸ ਸਕੀਮ ਦਾ ਮੁੱਖ ਮਨੋਰਥ ਪਿੰਡਾਂ ਦਾ ਸਰਵਪੱਖੀ ਵਿਕਾਸ
ਕਰਵਾਉਣਾਂ ਹੈ।ਇਸ ਫ਼ਲੈਗਸ਼ਿੱਪ ਪ੍ਰੋਗਰਾਮ ਦੀ ਦੇਖ-ਰੇਖ ਆਈ.ਆਰ.ਡੀ, ਆਈ.ਆਈ.ਟੀ, ਨਵੀਂ ਦਿੱਲੀ ਕਰ
ਰਹੀ ਹੈ।ਸਾਡੀ ਟੀਮ ਇਨ੍ਹਾ ਪੰਜਾਂ ਪਿੰਡਾਂ ਦਾ ਸ੍ਰਵੇਖਣ ਕਰ ਰਹੀ ਹੈ,ਜਿਸ ਦਾ ਮੁੱਖ-ਮੰਤਵ ਪਿੰਡਾਂ
ਦੀਆਂ ਦਰਪੇਸ਼ ਸਮੱਸਿਆਵਾਂ ਦਾ ਢੁਕਵਾਂ ਹੱਲ ਲੱਭਣਾ ਹੈ।ਪਿੰਡਾਂ ਦੀਆਂ ਪੰਚਾਇਤਾਂ ਅਤੇ ਇਲਾਕੇ
ਦੇ ਪੰਤਵੰਤੇ ਸੱਜਨਾਂ ਦੀ ਮੱਦਦ ਨਾਲ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣਾਂ ਇਸ ਸਕੀਮ ਦਾ ਮੁੱਖ
ਉਦੇਸ਼ ਹੈ।ਅਸੀ ਜਿੱਥੇ ਇਲਾਕੇ ਦੇ ਲੋਕਾਂ ਨੂੰ ਤਕਨੀਕੀ ਸਿੱਖਿਆ ਮੁਹੱਇਆ ਕਰਵਾਉਂਦੇ ਹਾਂ
ਉੱਥੇ ਸਵੈ-ਸੇਵੀ ਸੰਸਥਾਵਾਂ ਦੀ ਮੱਦਦ ਨਾਲ ਪਿੰਡਾਂ ਦੀ ਸਵੱਛਤਾ,ਸਵੱਸਥਾ ਦਾ ਧਿਆਨ ਰੱਖਦਿਆਂ
ਸੱਭਿਆਚਾਰਕ ਅਤੇ ਭਾਈਚਾਰਕ ਸਾਂਝ ਪੈਦਾ ਕਰਦੇ ਹਾਂ।ਇਲਾਕੇ ਦੇ ਨੋਜਵਾਨਾਂ ਨੁੂੰ ਸਿੱਖਿਅਤ ਕਰਕੇ
ਬੇਰੋਜਗਾਰੀ ਦੂਰ ਕਰਨਾ ਅਤੇ ਸਮੇਂ ਦੇ ਨਾਲ ਸਮਾਜ ਵਿੱਚ ਨਸ਼ਾ-ਖੋਰੀ, ਦਹੇਜ ਪ੍ਰਥਾ, ਬਾਲ-ਮਜਦੂਰੀ,
ਫਿਰਕਾ-ਪ੍ਰਸਤੀ ਅਤੇ ਜਾਤੀ-ਵਾਦ ਵਰਗੀਆਂ ਪੈਦਾ ਹੋਈਆਂ ਕੁਰੀਤੀਆਂ ਤੋ ਜਾਗਰੂਕ ਕਰਨਾ ਸਾਡਾ ਮੁੱਖ
ਮਨੋਰਥ ਹੈ।ਆਧੁਨਿਕ ਤਕਨੀਕਾਂ ਰਾਹੀਂ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਸਾਡੀ
ਸੰਸਥਾ ਦੀ ਪਹਿਲ ਹੈ ਤਾਂਕਿ ਉਹ ਸਮੇਂ ਦੇ ਹਾਣੀ ਹੋ ਸਕਣ।ਵਾਤਾਵਰਣ ਅਨਕੂਲਤਾ ਰਾਹੀਂ ਲੋਕਾਂ ਨੂੰ
ਤੰਦਰੁਸਤੀ ਪ੍ਰਧਾਨ ਕਰਨਾ ਸਾਡਾ ਪਹਿਲਾ ਫ਼ਰਜ ਹੈ।ਸਮੇਂ –ਸਮੇਂ ਤੇ ਭਾਰਤ ਸਰਕਾਰ ਦੀਆਂ ਹਦਾਇਤਾਂ
ਅਨੁੰਸਾਰ ਸਾਡੀ ਸੰਸਥਾ ਉੱਨਤ ਭਾਰਤ ਅਭਿਆਨ ਤਹਿਤ ਲੋਕਾਂ ਨੂੰ ਆਤਮ- ਨਿਰਭਰ ਬਨਾਉਣ ਲਈ
ਵੱਧ-ਚੜ ਕੇ ਯੋਗਦਾਨ ਕਰਦੀ ਰਹੇਗੀ ਤਾਂ ਜੋ ਪਿੰਡਾਂ ਦੀ ਨੁਹਾਰ ਨੂੰ ਬਦਲਿਆ ਜਾ ਸਕੇ।ਕਾਲਜ ਦੀ ਤਰਫ਼ੋ ਇਹ
ਸੇਵਾ ਨੇਹਾ, ਅਖਿਲ ਭਾਟੀਆ , ਮਨੋਜ ਕੁਮਾਰ ਅਤੇ ਸੁਰੇਸ਼ ਕੁਮਾਰ ਨੇ ਨਿਭਾਈ।