ਫਗਵਾੜਾ (ਸ਼ਿਵ ਕੋੜਾ) ਪਿੰਡ ਅਕਾਲਗੜ ਦੀ ਗਰਾਮ ਪੰਚਾਇਤ ਵੱਲੋਂ ਮਗਨਰੇਗਾ ਸਕੀਮ ਅਧੀਨ ਕਾਮਿਆਂ ਦੇ ਸਹਿਯੋਗ ਨਾਲ ਵਿਕਾਸ ਕਾਰਜ ਜੰਗੀ ਪੱਧਰ ´ਤੇ ਕਰਵਾਏ ਜਾ ਰਹੇ ਹਨ । ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਗੁਲਜਾਰ ਸਿੰਘ ਨੇ ਦੱਸਿਆ ਕਿ ਸਕੂਲ , ਸ਼ਮਸਾਨਘਾਟ , ਡਾ.ਬੀ.ਆਰ. ਅੰਬੇਡਕਰ ਭਵਨ , ਸੜਕਾਂ ਦੇ ਬਰਮਾਂ ´ਤੇ ਮਿੱਟੀ ਪਾੳਣ ਅਤੇ ਸਾਫ ਸਫਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ ।ਇਸ ਮੌਕੇ ਪੰਚਾਇਤ ਮੈਂਬਰ ਮਨਜੀਤ ਪਾਲ ,ਕਮਲਜੀਤ , ਮਨਜੀਤ ਕੌਰ , ਪਿਆਰਾ ਸਿੰਘ ,ਜਸਵੀਰ ਕੌਯ , ਕਮਲਜੀਤ ਕੌਰ ਤੋਂ ਇਲਾਵਾ ਮਗਨਰੇਗਾ ਕਾਮੇ ਵੀ ਹਾਜਰ ਸਨ ।