ਫਗਵਾੜਾ:- (ਸ਼ਿਵ ਕੋੜਾ) ਪਿੰਡ ਕਿਰਪਾਲਪੁਰ ਦੀ ਪੰਚਾਇਤ ਨੇ ਨੀਲੇ ਕਾਰਡਾਂ ਵਿੱਚੋਂ ਕੱਟੇ ਗਏ ਕਰੀਬ 35 ਲੋੜਵੰਦ ਪਰਿਵਾਰਾਂ ਨੂੰ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਅਣਥਕ ਯਤਨਾਂ ਨਾਲ ਭੇਜੀਆਂ ਗਈਆਂ ਰਾਸ਼ਨ ਕਿੱਟਾਂ ਦੀ ਵੰਡ ਸਰਪੰਚ ਸੋਮ ਨਾਥ ਅਤੇ ਪੰਚਾਇਤ ਮੈਂਬਰਾਂ ਨੇ ਸਾਂਝੇ ਤੌਰ ´ਤੇ ਕੀਤੀ । ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਸੋਮ ਨਾਥ ਨੇ ਦੱਸਿਆ ਕਿ ਉਕਤ ਪਰਿਵਾਰਾਂ ਦੇ ਨਾਂ ਕਿਸੇ ਕਾਰਨ ਨੀਲੇ ਕਾਰਡਾਂ ਵਿੱਚੋਂ ਕੱਟੇ ਗਏ ਹਨ , ੳਹਨਾਂ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆ ਗਇਆ ਹਨ ਤਾਂ ਜੋ ਉਕਤ ਪਰਿਵਾਰਾਂ ਨੂੰ ਕੋਰੋਨਾ ਆਫਤ ਦੇ ਚੱਲਦਿਆਂ ਕੋਈ ਮੁਸ਼ਕਿਲ ਪੇਸ਼ ਨਾ ਆਵੇ ।ਇਸ ਦੌਰਾਨ ਸਮੂਹ ਪੰਚਾਇਤ ਨੇ ਜਿੱਥੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਇਸ ਨੇਕ ਉੁਪਰਾਲੇ ਲਈ ਧੰਨਵਾਦ ਕੀਤਾ , ਉਥੇ ਹੀ ਉਕਤ ਪਰਿਵਾਰਾਂ ਨੂੰ ਵਿਸਵਾਸ਼ ਦਿਵਾਇਆ ਕਿ ਉਹਨਾਂ ਦੇ ਨੀਲੇ ਕਾਰਡ ਬਣਾ ਕੇ ਦਿੱਤੇ ਜਾਣਗੇ।ਇਸ ਮੌਕੇ ਪੰਚਾਇਤ ਮੈਂਬਰਾਂ ਪਰਮਜੀਤ ਕੁਮਾਰ , ਰਾਮ ਲਾਲ ,ਕਮਲਾ ਦੇਵੀ ਅਤੇ ਪਰਮਜੀਤ ਤੋਂ ਇਲਾਵਾ ਮਹਿੰਦਰ ਪਾਲ , ਬਗੀਚਾ ਰਾਮ ,ਅਵਤਾਰ ਚੰਦ , ਸੰਦੀਪ ਅਤੇ ਮਨਜੀਤ ਸਿੰਘ ਆਦਿ ਵੀ ਹਾਜਰ ਸਨ ।