ਫਗਵਾੜਾ  (ਸ਼ਿਵ ਕੋੜਾ) ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਡੇਰਾ ਮਹੰਤ ਬਾਬਾ ਬਸੰਤ ਰਾਮ ਜੀ ਅਤੇ ਮਹੰਤ ਬਾਬਾ ਦੌਲਤ ਰਾਮ ਜੀ ( ਦੀਵਾਨੇ )ਪਿੰਡ ਚਹੇੜੂ  ਵਿਖੇ  ਸੰਚਾਲਕ ਮਹੰਤ ਅਵਤਾਰ ਦਾਸ ਜੀ ਦੀ ਸਰਪ੍ਰਸਤੀ  ਹੇਠ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਿਤੀ 2 ਅਕਤੂਬਰ ਦਿਨ ਸ਼ੁੱਕਰਵਾਰ ਨੂੰ  ਕਰਵਾਇਆ ਜਾਣ ਵਾਲਾ ਸਲਾਨਾ ਜੋੜ ਮੇਲਾ ਅਤੇ 24 ਵੀਂ ਬਰਸੀ ਸਮਾਗਮ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਸਿਰਫ ਧਾਰਮਿਕ ਰਸਮਾਂ ਹੀ ਨਿਭਾਇਆ ਜਾਣਗੀਆਂ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਚਾਲਕ ਮਹੰਤ ਅਵਤਾਰ ਦਾਸ ਨੇ ਦੱਸਿਆ ਕਿ ਕੋਰੋਨਾ ਆਫਤ ਦੇ ਚੱਲਦਿਆਂ ਮਿਤੀ 2 ਅਕਤੂਬਰ ਨੂੰ ਸਿਰਫ ਧਾਰਮਿਕ ਰਸਮਾਂ ਹੀ ਨਿਭਾਈਆਂ ਜਾਣਗੀਆਂ , ਸਮਾਗਮ ਦੌਰਾਨ ਸੰਗਤਾਂ ਮਾਸਕ ਅਤੇ ਸਮਾਜਿਕ ਦੂਰੀ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਸ਼ਾਮਿਲ ਹੋਣ ਅਤੇ ਇਸੇ  ਦਿਨ ਹੀ ਦੂਸਰੀ ਮੰਜ਼ਿਲ ਦੀ ਉਸਾਰੀ ਦਾ ਸ਼ੁੱਭ ਆਰੰਭ ਵੀ ਕੀਤਾ ਜਾਵੇਗਾ। ਉਹਨਾਂ ਨੇ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ  ਅਪੀਲ ਕੀਤੀ ਕਿ ਉਹ  ਆਪੋ- ਆਪਣੇ ਘਰਾਂ ਵਿੱਚ ਹੀ ਮਹੰਤ ਬਾਬਾ ਬਸੰਤ ਰਾਮ ਜੀ ਅਤੇ ਮਹੰਤ ਬਾਬਾ ਦੌਲਤ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਅਤੇ ਕੋਰੋਨਾ ਮਹਾਂਮਾਰੀ ਤੋਂ ਮੁਕਤੀ ਲਈ ਪ੍ਰਾਥਨਾ ਕਰਨ। ਇਸ ਮੌਕੇ ਬੀਬੀ ਮਨਜੀਤ ਕੌਰ , ਸੁਖਮਨੀ ਦਾਸ , ਗੁਰਮੁਖ ਦਾਸ , ਸੋਨੂੰ ਢੰਡਾ , ਸਤਨਾਮ ਸੰਧੂ, ਪਰਮਜੀਤ ਸੰਧੂ ,ਬਿੱਟੂ ਸੰਧੂ ,ਵਿਜੈ ਸੰਧੂ , ਸ਼ੰਨੀ ਢੰਡਾ ,ਦੀਪਾ ਸੰਧੂ ,ਮਹਿੰਦਰਪਾਲ ਸੰਧੂ ਅਤੇ ਪਰਸ਼ੋਤਮ ਢੰਡਾ ਆਦਿ ਹਾਜਰ ਸਨ!