ਫਗਵਾੜਾ 3 ਅਪ੍ਰੈਲ (ਸ਼਼ਿਵ ਕੋੋੜਾ) ਫਗਵਾੜਾ ਦੇ ਨਜਦੀਕੀ ਪਿੰਡ ਚੈੜ ਵਿਖੇ ਨੌਜਵਾਨਾਂ ਨੂੰ ਸਵੈ ਰੁਜਗਾਰ ਪ੍ਰਤੀ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਕੈਂਚੀ ਚੱਪਲ ਅਤੇ ਐਲ.ਈ.ਡੀ. ਬੱਲਬ ਬਨਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਜਲ ਦੇਵਤਾ ਮੰਦਰ ਬਾਬਾ ਖੇੜੀ ਵਾਲਾ ਪਿੰਡ ਮਾਣਕਾਂ ਦੇ ਗੱਦੀ ਨਸ਼ੀਨ ਸੰਤ ਨਾਥ ਅਤੇ ਮੁੱਖ ਸੇਵਾਦਾਰ ਵਿਜੇ ਨਾਥ ਵਲੋਂ ਰਿਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਮੰਦਰ ਦੇ ਮੁੱਖ ਸੇਵਾਦਾਰ ਵਿਜੇ ਨਾਥ ਅਤੇ ਜਿਲ੍ਹਾ ਪਰੀਸ਼ਦ ਮੈਂਬਰ ਕਮਲਜੀਤ ਬੰਗਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਸਵੈ ਰੁਜਗਾਰ ਅਪਨਾਉਣ ਦੀ ਲੋੜ ਹੈ | ਉਹਨਾਂ ਕਿਹਾ ਕਿ ਨੌਜਵਾਨਾ ਨੂੰ ਸਵੈ ਰੁਜਗਾਰ ਲਈ ਆਪਣੇ ਘਰਾਂ ਵਿਚ ਹੀ ਛੋਟੇ ਛੋਟੇ ਪ੍ਰੋਜੈਕਟ ਲਗਾ ਕੇ ਕੰਮ ਕਰਨ ਲਈ ਉਤਸ਼ਾਹਤ ਕੀਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਆਤਮ ਨਿਰਭਰ ਹੋ ਕੇ ਵਧੀਆ ਢੰਗ ਨਾਲ ਪਾਲਣ-ਪੋਸ਼ਣ ਕਰ ਸਕਣ | ਇਸ ਮੌਕੇ ਨਿਰਮਾਤਾ ਗੁਰਦੀਪ ਸਿੰਘ ਲਾਲੀ, ਪ੍ਰਧਾਨ ਗੁਰਵਿੰਦਰ ਸਿੰਘ ਚੈੜ, ਮੈਨੇਜਰ ਨਵਨੀਤ ਕੌਰ, ਸੰਤ ਕੈਲਾਸ਼ ਨਾਥ, ਡਾ. ਬਲਵੀਰ ਸਿੰਘ, ਸ਼ਮਸ਼ੇਰ ਸਿੰਘ, ਨਰੇਸ਼ ਕੁਮਾਰ, ਵਿਸ਼ਾਲ, ਮਨਜੋਤ ਸਿੰਘ, ਪਰਮਿੰਦਰ ਸਿੰਘ, ਸਾਬੀ, ਪਰਮਜੀਤ ਕੌਰ ਪੰਚ, ਸੋਢੀ ਸਿੰਘ ਚੈੜ, ਬਰਿੰਦਰ ਰਿਐਤ, ਸਰਬਜੀਤ ਸਿੰਘ ਰਿਐਤ, ਨੀਟੂ ਸ਼ਰਮਾ, ਗੁਰਪ੍ਰੀਤ ਸਿੰਘ, ਜੁਗਿੰਦਰ ਕੌਰ, ਵਿਦਿਆ ਦੇਵੀ ਆਦਿ ਹਾਜਰ ਸਨ |