ਫਗਵਾੜਾ (ਸ਼ਿਵ ਕੋੜਾ) ਕਾਂਗਰਸ ਪਾਰਟੀ ਵੱ ਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਨਿਰਦੇਸ਼ਾਂ ਅਨੁਸਾਰ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਹਦਾਇਤ ´ਤੇ ਪਿੰਡ ਚੱਕ ਹਕੀਮ ਵਿਖੇ ਸਰਪੰਚ ਕੁਲਵਿੰਦਰ ਕੁਮਾਰ ਦੀ ਅਗਵਾਈ ਹੇਠ ਕਾਂਗਰਸੀਆਂ ਅਤੇ ਕਿਸਾਨਾਂ ਨੇ ਸਾਂਝੇ ਤੌਰ ´ਤੇ ਧਰਨਾ ਲਾ ਕੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਿਰੋਧਤਾ ਕੀਤੀ ਗਈ ਅਤੇ ਹੱਥਾਂ ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਰੋਸ ਨਾਅਰਿਆਂ ਵਾਲੀਆਂ ਤਖਤੀਆਂ ਫੜੀਆਂ ਹੋਇਆ ਸਨ । ਇਸ ਮੌਕੇ ਸਰਪੰਚ ਕੁਲਵਿੰਦਰ ਕੁਮਾਰ , ਹਰਜਾਪ ਸਿੰਘ , ਮਹਿੰਦਰ ਸਿੰਘ ਅਤੇ ਹਰਭਜਨ ਸਿੰਘ ਲੰਬੜਦਾਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਿਸਾਨੀ ਸਬੰਧੀ ਸੰਸਦ ਵਿਚ ਪਾਸ ਕੀਤੇ ਗਏ ਕਾਨੂੰਨ ਕਿਸਾਨਾਂ, ਆੜਤੀਆਂ, ਮੁਨੀਮਾਂ ਅਤੇ ਮੰਡੀ ਮਜਦੂਰਾਂ ਦੇ ਨਾਲ ਹੀ ਪੰਜਾਬ ਦੀ ਆਰਥਿਕਤਾ ਲਈ ਵੀ ਨੁਕਸਾਨਦਾਇਕ ਹਨ। ਇਹਨਾਂ ਕਾਲੇ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਵਿਚ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਮੋਦੀ ਸਰਕਾਰ ਦੇ ਖਿਲਾਫ ਖੜੀ ਹੈ। ਇਸ ਦੌਰਾਨ ਕਾਂਗਰਸੀ ਵਰਕਰਾਂ ਅਤੇ ਕਿਸਾਨਾਂ ਨੇ ਮੋਦੀ ਸਰਕਾਰ ਵਿਰੋਧੀ ਜੋਰਦਾਰ ਨਾਰੇਬਾਜੀ ਵੀ ਕੀਤੀ। ਸਰਪੰਚ ਕੁਲਵਿੰਦਰ ਕੁਮਾਰ ਨੇ ਸਮੂਹ ਹਾਜਰੀਨ ਦਾ ਇਸ ਧਰਨੇ ਨੂੰ ਕਾਮਯਾਬ ਕਰਨ ਲਈ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਰਸ਼ਪਾਲ ਸਿੰਘ , ਲਖਵੀਰ ਸਿੰਘ ਬਸਰਾ , ਅਮਰਜੀਤ ਸਿੰਘ ,ਲਖਵੀਰ ਕੁਮਾਰ , ਸਤਵੀਰ ਕੁਮਾਰ ,ਗਨਪੰਤ ਰਾਏ , ਠੇਕੇਦਾਰ ਵਾਸਦੇਵ , ਓਮ ਪਰਕਾਸ਼, ਬਿੰਦਰ ਪਾਲ , ਜੋਗਿੰਦਰ ਕੌਰ , ਸੁਰਿੰਦਰ ਕੁਮਾਰੀ ,ਗਿਆਨ ਕੌਰ ,ਨਿਰਮਲਾ ਕੁਮਾਰੀ ,ਦਵਿੰਦਰ ਕੌਰ . ਹਰਜਿੰਦਰ ਕੌਰ ਅਤੇ ਬਖਸ਼ੋ ਆਦਿ ਹਾਜਰ ਸਨ।