ਫਗਵਾੜਾ 23 ਅਗਸਤ (ਸ਼ਿਵ ਕੋੜਾ) ਲਾਇਨਜ ਕਲੱਬ ਮੇਹਟੀਆਣਾ ਗੋਲਡ ਬੰਦਗੀ ਵਲੋਂ ਪਿੰਡ ਡੁਮੇਲੀ ਦੇ ਗੁਰਦੁਆਰਾ ਬਾਬਾ ਰਾਣਾ ਜੀ ਵਿਖੇ ਆਯੋਜਿਤ ਸੰਤ ਬਾਬਾ ਦਲੀਪ ਸਿੰਘ ਦੇ ਸਲਾਨਾ ਬਰਸੀ ਸਮਾਗਮ ਦੌਰਾਨ ਫਰੀ ਮੈਡੀਕਲ ਚੈਕਅਪ ਅਤੇ ਬੂਟੇ ਵੰਡਣ ਦਾ ਕੈਂਪ ਲਗਾਇਆ ਗਿਆ। ਜਿਸ ਵਿਚ ਲਾਇਨਜ ਇੰਟਰਨੈਸ਼ਨਲ 321-ਡੀ ਦੇ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਡਾ. ਮਹਿੰਦਰਜੀਤ ਸਿੰਘ (MD PEDIATRIC CANCER CHAIRPERSON) ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦਕਿ ਸਟਾਰ ਗੈਸਟ ਵਜੋਂ ਲਾਇਨ ਐਸ. ਗਿਲ (ਡੀ.ਸੀ.ਐਸ. ਡੀ.ਜੀ ਪ੍ਰੋਗਰਾਮ) ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਲਾਇਨਜ ਇੰਟਰਨੈਸ਼ਨਲ 321-ਡੀ ਦੇ ਰਿਜਨ ਚੇਅਰਮੈਨ ਲਾਇਨ ਗੁਰਦੀਪ ਸਿੰਘ ਕੰਗ, ਲਾਇਨ ਕੁਲਵਿੰਦਰ ਸਿੰਘ ਸਿੱਧੂ ਡਿਸਟ੍ਰਿਕਟ ਰੀਡਿੰਗ ਐਕਸ਼ਨ ਪ੍ਰੋਗ੍ਰਾਮ ਚੇਅਰ ਪਰਸਨ, ਐਮ.ਜੇ.ਐਫ. ਲਾਇਨ ਰਣਜੀਤ ਸਿੰਘ ਰਾਣਾ ਡਿਸਟ੍ਰਿਕਟ ਚੇਅਰ ਪਰਸਨ ਪੀਸ ਪੋਸਟਰ ਐਂਡ ਸਪੋਰਟਸ ਅਤੇ ਲਾਇਨ ਮਨੋਹਰ ਸਿੰਘ ਭੋਗਲ ਡਿਸਟ੍ਰਿਕਟ ਇਨਵਾਇਰਨਮੈਂਟ ਚੇਅਰ ਪਰਸਨ 321-ਡੀ ਨੇ ਸ਼ਿਰਕਤ ਕੀਤੀ। ਕਲੱਬ ਪ੍ਰਧਾਨ ਲਾਇਨ ਮਹਿੰਦਰਪਾਲ ਦੀ ਅਗਵਾਈ ਹੇਠ ਆਯੋਜਿਤ ਕੈਂਪ ਦੌਰਾਨ ਸੈਂਕੜੇ ਲੋਕਾਂ ਦਾ ਫਰੀ ਮੈਡੀਕਲ ਚੈਕਅਪ ਕਰਨ ਤੋਂ ਇਲਾਵਾ ਵਾਤਾਵਰਣ ਪ੍ਰੇਮੀਆਂ ਨੂੰ ਪੰਜ ਸੌ ਬੂਟੇ ਵੰਡੇ ਗਏ। ਲਾਇਨਜ ਪ੍ਰਧਾਨ ਮਹਿੰਦਰਪਾਲ, ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਸੁਖਵਿੰਦਰ ਨਿੱਜਰ ਅਤੇ ਜੋਨ ਚੇਅਰਮੈਨ ਲਾਇਨ ਪਰਮਿੰਦਰ ਨਿੱਜਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਲਾਇਨ ਮਹਿੰਦਰਜੀਤ ਸਿੰਘ ਅਤੇ ਲਾਇਨ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਕਲੱਬ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਧਾਰਮਿਕ ਸਮਾਗਮਾਂ ‘ਚ ਜਿੱਥੇ ਵੱਡੀ ਗਿਣਤੀ ਵਿਚ ਸੰਗਤ ਸ਼ਾਮਲ ਹੁੰਦੀ ਹੈ ਉੱਥੇ ਫਰੀ ਮੈਡੀਕਲ ਚੈਕਅਪ ਕੈਂਪ ਲੋਕਾਂ ਲਈ ਬਹੁਤ ਹੀ ਲਾਹੇਵੰਦ ਰਹਿੰਦੇ ਹਨ। ਵਾਤਾਵਰਣ ਸੁਰੱਖਿਆ ਦੇ ਲਿਹਾਜ ਨਾਲ ਬੂਟਿਆਂ ਦੀ ਵੰਡ ਵੀ ਇਕ ਵਧੀਆ ਉਪਰਾਲਾ ਹੈ। ਪ੍ਰਬੰਧਕਾਂ ਵਲੋਂ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਮਹਿੰਦਰਜੀਤ ਸਿੰਘ, ਰਿਜਨ ਚੇਅਰ ਪਰਸਨ ਲਾਇਨ ਗੁਰਦੀਪ ਸਿੰਘ ਕੰਗ ਅਤੇ ਹੋਰਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਲਾਇਨਜ ਕਲੱਬ ਮੇਹਟੀਆਣਾ ਗੋਲਡ ਬੰਦਗੀ ਦੇ ਪੀ.ਆਰ.ਓ. ਮਨਜੋਤ ਸਿੰਘ ਨਿੱਜਰ, ਲਾਇਨਜ ਕਲੱਬ ਫਗਵਾੜਾ ਤੋਂ ਲਾਇਨ ਜਸਵੀਰ ਮਾਹੀ, ਲਾਇਨ ਸ਼ਸ਼ੀ ਕਾਲੀਆ ਸਮੇਤ ਸਮੂਹ ਕੱਲਬ ਮੈਂਬਰ ਅਤੇ ਪਤਵੰਤੇ ਹਾਜਰ ਸਨ।