ਫਗਵਾੜਾ 24 ਅਕਤੂਬਰ (         ) ਮਾਤਾ ਵੈਸ਼ਨੋ ਦੇਵੀ ਮੰਦਰ ਪਿੰਡ ਡੁਮੇਲੀ (ਫਗਵਾੜਾ) ਵਿਖੇ 30ਵਾਂ ਸਲਾਨਾ ਮੇਲਾ ਅਤੇ ਭਗਵਤੀ ਜਾਗਰਣ ਗੱਦੀ ਬਿਰਾਜਮਾਨ ਧਰਮ ਦੇਵਾ ਦੀ ਰਹਿਨੁਮਾਈ ਅਤੇ ਮੁੱਖ ਸੇਵਾਦਾਰ ਭਗਤ ਪ੍ਰੀਤਮ ਦਾਸ, ਦੌਲਤ ਰਾਮ ਅਤੇ ਭਗਤ ਸਾਬੀ ਦੀ ਦੇਖਰੇਖ ਹੇਠ ਗ੍ਰਾਮ ਪੰਚਾਇਤ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਕੋਵਿਡ-19 ਕੋਰੋਨਾ ਮਹਾਮਾਰੀ ਸਬੰਧੀ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾ ਨੂੰ ਧਿਆਨ ਵਿਚ ਰੱਖਦੇ ਹੋਏ ਬੜੀ ਹੀ ਸ਼ਰਧਾ ਪੂਰਵਕ ਕਰਵਾਇਆ ਗਿਆ। ਝੰਡੇ ਦੀ ਰਸਮ ਸਵੇਰੇ 12 ਵਜੇ ਨਿਭਾਈ ਗਈ। ਉਪਰੰਤ ਮਈਆ ਜੀ ਦਾ ਭੰਡਾਰਾ ਵਰਤਾਇਆ ਗਿਆ। ਸ਼ਾਮ ਨੂੰ ਹਵਨ ਉਪਰੰਤ ਰਾਤ ਠੀਕ 9 ਵਜੇ ਜਾਗਰਣ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਤੋਂ ਪਹਿਲਾਂ ਜਯੋਤੀ ਪ੍ਰਚੰਡ ਕੀਤੀ ਗਈ। ਗਣੇਸ਼ ਵੰਦਨਾ ਅਤੇ ਚੁਨਰੀ ਦੀ ਰਸਮ ਵੀ ਨਿਭਾਈ ਗਈ। ਭਗਵਤੀ ਜਾਗਰਣ ਵਿਚ ਵਿਵੇਕ ਮਹਾਜਨ ਮਿਉਜੀਕਲ ਗਰੁਪ ਅਤੇ ਬਲਵਿੰਦਰ ਸੋਨੂੰ ਐਂਡ ਮਿਊਜਿਕਲ ਗਰੁਪ ਸਮੇਤ ਹੋਰਨਾਂ ਕਲਾਕਾਰਾਂ ਨੇ ਪ੍ਰਸਿੱਧ ਭੇਟਾਂ ਰਾਹੀਂ ਰਾਤ ਭਰ ਮਹਾਮਾਈ ਦਾ ਸੁੰਦਰ ਗੁਣਗਾਨ ਕੀਤਾ। ਮਹੰਤ ਸੁਰਿੰਦਰ ਸਿਆਣ ਐਂਡ ਪਾਰਟੀ  ਨੇ ਗਣੇਸ਼ ਵੰਦਨਾ ਅਤੇ ਤਾਰਾ ਰਾਣੀ ਦੀ ਕਥਾ ਦਾ ਸੁੰਦਰ ਗੁਣਗਾਨ ਕੀਤਾ। ਮੰਦਰ ਨੂੰ ਰੰਗ-ਵਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ। ਜਾਗਰਣ ਦੇ ਦੌਰਾਨ ਸਜਾਈਆਂ ਗਈਆਂ ਸੁੰਦਰ ਝਾਕੀਆਂ ਅਤੇ ਮਹਾਮਾਈ ਦਾ ਵਿਸ਼ਾਲ ਦਰਬਾਰ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਧਰਮ ਦੇਵਾ ਜੀ ਨੇ ਸੰਗਤਾਂ ਨੂੰ ਨਵਰਾਤ੍ਰਿਆਂ ਅਤੇ ਦੁਸਿਹਰੇ ਦੀ ਵਧਾਈ ਦਿੱਤੀ। ਜਾਗਰਣ ਦੌਰਾਨ ਸਰਪੰਚ ਬੀਬੀ ਕੁਲਬੀਰ ਕੌਰ, ਵਿਜੇ ਡੁਮੇਲੀ, ਹੈੱਪੀ ਡੁਮੇਲੀ, ਗੌਰਵ, ਕਮਲੇਸ਼, ਨਿਰੰਜਣ ਕੌਰ, ਬੀਬੀ ਸੁਰਿੰਦਰ ਕੌਰ, ਮਨੀਸ਼ਾ, ਆਸ਼ਾ ਰਾਣੀ, ਦੇਸ ਰਾਜ, ਸੁਰਜੀਤ ਰਾਣਾ, ਸੋਹਣ ਲਾਲ, ਨਰਿੰਦਰ ਕੁਮਾਰ, ਕੁਲਦੀਪ ਕੁਮਾਰ, ਵਿਕਾਸ ਡੁਮੇਲੀ, ਤਰਲੋਚਨ ਸਿੰਘ, ਸੋਨੂੰ ਡੁਮੇਲੀ, ਨਰਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਲਗਵਾ ਕੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ।