ਫਗਵਾੜਾ, 2 ਜੂਨ(ਸ਼ਿਵ ਕੋੜਾ)) ਅੱਜ ਪਿੰਡ ਢਕ ਪੰਡੋਰੀ ਤੋ ਪਿੰਡ ਪੰਡੌਰੀ ਨੂੰ ਜਾਂਦੀ ਲਿੰਕ ਰੋਡ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਸੜਕ ਦੀ ਹਾਲਤ ਬਹੁਤ ਖਰਾਬ ਸੀ। ਰੋਜ਼ ਲੋਕਾਂ ਨੂੰ ਇਥੋਂ ਲੰਗਣ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਸੋ ਅੱਜ  ਸਤਪਾਲ ਪੰਡੋਰੀ ਅਤੇ ਸਰਪੰਚ ਸ਼੍ਰੀਮਤੀ ਸੁਰਜੀਤ ਕੌਰ ਨੇ ਇਸ ਸੜਕ ਦਾ ਕੰਮ ਸ਼ੁਰੂ ਕਰਵਾਇਆ। ਅਸੀਂ ਪਿੰਡ ਵਾਸੀ ਅਤੇ ਸਮੂਹ ਪੰਚਾਇਤ ਮਾਨਯੋਗ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾੜਾ ਜੀ ਦਾ ਦਿਲੋ ਧੰਨਵਾਦ ਕਰਦੇ ਹਾਂ। ਜਿਨਾ ਨੇ ਹਰ ਸਮੇਂ ਸਾਡੇ ਪਿੰਡ ਦੀ ਮਦਦ ਕੀਤੀ ਤੇ ਪਹਿਲ ਦੇ ਆਧਾਰ ਤੇ ਸਾਡੇ ਕੰਮ ਕਰਾਏ।