ਫਗਵਾੜਾ  (ਸ਼ਿਵ ਕੋੜਾ) ਪਿੰਡ ਢੱਡੇ ਦੀ ਗਰਾਮ ਪੰਚਾੲਿਤ ਵੱਲੋਂ ਵਿਕਾਸ ਕਾਰਜ਼ ਜੋਰਾਂ ´ਤੇ ਕਰਵਾਏ ਜਾ ਰਹੇ ਹਨ । ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਖੇਮ ਰਾਜ , ਪੰਚਾਇਤ ਮੈਂਬਰਾਂ ਕਮਲਜੀਤ ਸਿੰਘ , ਜਤਿੰਦਰ ਕੌਰ , ਨਰਿੰਦਰ ਕੌਰ ,ਦਾਰਾ ਸਿੰਘ , ਹਨੀ ਸਿੰਘ ਅਤੇ ਜੱਥੇਦਾਰ ਜੋਗਾ ਸਿੰਘ ਢੱਡਾ ਨੇ ਦੱਸਿਆ ਕਿ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ´ਤੇ ਕਰਵਾਇਆ ਜਾ ਰਿਹਾ ਹੈ , ਜਿਸ ਦੇ ਤਹਿਤ ਪਿੰਡ ਵਿੱਚ ਇਨ੍ਹਟਰਲਾਕ ਟਾਇਲਾਂ ਨਾਲ ਗਲੀਆਂ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਮਗਨਰੇਗਾ ਕਾਮਿਆਂ ਦੇ ਸਹਿਯੋਗ ਨਾਲ ਸ਼ਮਸਾਨਘਾਟ ,ਸਰਕਾਰੀ ਡਿਸ਼ਪੈਸਰੀ , ਪਾਰਕ , ਸੜਕਾਂ ਅਤੇ ਬਰਮਾਂ ´ਤੇ ਮਿੱਟੀ ਪਾਉਣ , ਲੈਵਲ ਕਰਨ ਤੇ ਸਾਫ ਸਫਾਈ ਦਾ ਕੰਮ ਵੀ ਜੰਗੀ ਪੱਧਰ ਨਾਲ ਕਰਵਾਇਆ ਜਾ ਰਿਹਾ ਹੈ ।ਉਹਨਾਂ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੋਂ ਪੁਰਜ਼ੋਰ ਮੰਗ ਕੀਤੀ ਕਿ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਲਈ ਲੋੜੀਂਦੀ ਗਰਾਂਟ ਜਾਰੀ ਕੀਤੀ ਜਾਵੇ । ਇਸ ਮੌਕੇ ਲਾਲ ਚੰਦ , ਬਲਵਿੰਦਰ ਸਿੰਘ , ਚਰਨਜੀਤ ਸਿੰਘ ਲਾਡੀ , ਬਲਦੇਵ ਸਿੰਘ , ਮੇਜਰ ਸਿੰਘ , ਲੰਬੜਦਾਰ ਮਹਿੰਦਰ ਸਿੰਘ , ਮੇਹਟ ਅਨੀਤਾ,ਮਨਦੀਪ ਕੌਰ , ਕਿਰਨ ਬਾਲਾ ,ਬਲਵੀਰ ਕੌਰ ,ਬਲਜਿੰਦਰ ਕੌਰ ,ਗੁਰਬਖਸ਼ ਕੌਰ , ਰਾਮ ਲਾਲ ,ਬਲਵੀਰ ਰਾਮ ,ਪਰਮਜੀਤ ਕੌਰ ਅਤੇ ਆਸ਼ਾ ਰਾਣੀ ਆਦਿ ਵੀ ਹਾਜ਼ਰ ਸਨ ।