ਫਗਵਾੜਾ, 10 ਅਪ੍ਰੈਲ (ਸ਼ਿਵ ਕੋੜਾ) : ਮਾਈ ਭਾਗੋ ਸੇਵਾ ਸੁਸਾਇਟੀ ਪਲਾਹੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਗ੍ਰਾਮ ਪੰਚਾਇਤ ਪਲਾਹੀ ਦੇ ਸਹਿਯੋਗ ਨਾਲ ਸਰਪੰਚ ਰਣਜੀਤ ਕੌਰ ਦੀ ਅਗਵਾਈ ‘ਚ 15 ਲੋੜਵੰਦ ਪਰਿਵਾਰਾਂ ਨੂੰ ਅਨਾਜ ਵੰਡਣ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਅਪ੍ਰੈਲ 2023 ਮਹੀਨੇ ਦੀਆਂ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਰਾਸ਼ਨ ਕਿੱਟਾਂ ਦੀ ਵੰਡ ਸਮੇਂ ਸਰਪੰਚ ਰਣਜੀਤ ਕੌਰ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਸੱਲ, ਗੁਰਨਾਮ ਸਿੰਘ ਸੱਲ, ਮਨੋਹਰ ਸਿੰਘ ਸੱਗੂ ਪੰਚ, ਮਦਨ ਲਾਲਾ ਪੰਚ, ਹਰਮੇਲ ਸਿੰਘ ਗਿੱਲ, ਜੱਸੀ ਸੱਲ, ਜਸਵੀਰ ਸਿੰਘ ਬਸਰਾ, ਸੋਢੀ ਬਸਰਾ, ਰਣਜੀਤ ਸਿੰਘ ਮੈਨੇਜਰ ਹਾਜ਼ਰ ਸਨ। ਇਸ ਸਮੇਂ ਬੋਲਦਿਆਂ ਮਨੋਹਰ ਸਿੰਘ ਸੱਗੂ ਪੰਚ ਅਤੇ ਸੁਖਵਿੰਦਰ ਸਿੰਘ ਸੱਲ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੀ ਵੰਡ ਵਾਹ ਲਗਦੀ ਜਾਰੀ ਰਹੇਗੀ ਭਾਵੇਂ ਕਿ ਮਾਇਕ ਸਾਧਨਾਂ ਦੀ ਥੁੜ ਲਗਾਤਾਰ ਬਣੀ ਰਹਿੰਦੀ ਹੈ। ਇਸ ਸਮੇਂ ਗੁਰਦੁਆਰਾ ਬਾਬਾ ਟੇਕ ਸਿੰਘ ਪ੍ਰਬੰਧਕ ਕਮੇਟੀ ਵਲੋਂ ਯਕੀਨ ਦੁਆਇਆ ਗਿਆ ਕਿ ਇਸ ਧਰਮ ਕਾਰਜ ਦੀ ਪੂਰਤੀ ਲਈ ਉਹਨਾ ਵਲੋਂ  ਵਿੱਤ ਅਨੁਸਾਰ ਮਾਇਕ ਸਹਿਯੋਗ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਦਿੱਤਾ ਜਾਂਦਾ ਰਹੇਗਾ।