ਫਗਵਾੜਾ, 16 ਅਗਸਤ (ਸ਼ਿਵ ਕੋੜਾ) ਇਤਹਾਸਕ ਨਗਰ ਪਲਾਹੀ ਵਿਖੇ ਆਪਣੇ ਨਗਰ ਦੇ ਬਜ਼ੁਰਗਾਂ ਵਲੋਂ ਆਜ਼ਾਦੀ ਸੰਮਾਗਮ `ਚ ਦਿੱਤੇ ਯੋਗਦਾਨ ਨੂੰ ਯਾਦ ਕਰਦਿਆਂ ਪਿੰਡ ਦੇ ਸਰਕਾਰੀ ਸਕੂਲ ਵਿੱਚ 75 ਵਾਂ ਅਜ਼ਾਦੀ ਦਿਹਾੜਾ ਨਗਰ ਪੰਚਾਇਤ ਪਲਾਹੀ, ਪ੍ਰਾਇਮਰੀ ਅਤੇ ਮਿਡਲ ਸਕੂਲ ਦੀਆਂ ਪ੍ਰਬੰਧਕ ਕਮੇਟੀ ਅਤੇ ਅਲਾਇਨਸ ਕਲੱਬ ਫਗਵਾੜਾ ਨਾਰਥ ਵਲੋਂ ਮਨਾਇਆ ਗਿਆ। ਰਾਸ਼ਟਰੀ ਝੰਡਾ ਪਿੰਡ ਦੀ ਪੰਚਾਇਤ ਵਲੋਂ ਰਣਜੀਤ ਕੌਰ ਸਰਪੰਚ ਦੀ ਅਗਵਾਈ `ਚ ਝੁਲਾਇਆ ਗਿਆ। ਇਸ ਸਮੇਂ ਬੋਲਦਿਆਂ ਰਣਜੀਤ ਕੌਰ ਨੇ ਨਗਰ ਨਿਵਾਸੀਆਂ, ਟੀਚਰਾਂ, ਵਿਦਿਆਰਥੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਸਾਬਕਾ ਸਰਪੰਚ ਗੁਰਪਾਲ ਸਿੰਘ ਸੱਗੂ ਨੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਵਿਸ਼ਨੂ ਗਣੇਸ਼ ਪਿੰਗਲੇ ਅਤੇ ਰਹਿਮਤ ਅਲੀ ਵਜੀਦਕੇ ਅਤੇ ਵਤਨ ਦੇ ਸ਼ਹੀਦਾਂ ਨੂੰ ਯਾਦ ਕੀਤਾ। ਅਲਾਇਨਸ ਕਲੱਬ-ਨਾਰਥ ਦੇ ਪ੍ਰਧਾਨ ਪਰਮਿੰਦਰ ਕੁਮਾਰ ਨੇ ਦੇਸ਼ ਦੇ ਆਜ਼ਾਦੀ ਪਰਵਾਨਿਆਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਕੀਤਾ। ਇਸ ਸਮੇਂ ਕਰਵਾਏ ਸਮਾਗਮ ਦੌਰਾਨ ਛੋਟੇ- ਛੋਟੇ ਬੱਚਿਆਂ ਨੂੰ ਸਕੂਲ ਵਰਦੀਆਂ ਭੇਂਟ ਕੀਤੀਆਂ ਗਈਆਂ, ਜਿਸ ਵਿਚ ਇੰਗਲੈਂਡ ਵਾਸੀ ਜਸਵੀਰ ਸਿੰਘ ਸੱਲ ਪੁੱਤਰ ਭਜਨ ਸਿੰਘ ਸੱਲ ਨੇ 18100 ਰੁਪਏ, ਕੁਲਵਿੰਦਰ ਸਿੰਘ ਸੱਲ ਨੇ 2000 ਰੁਪਏ, ਪਲਜਿੰਦਰ ਸਿੰਘ ਸੱਲ ਨੇ 1000 ਰੁਪਏ, ਨਿਰਮਲ ਜੱਸੀ ਨੇ 1000 ਰੁਪਏ, ਹਰਨੇਕ ਕੁਮਾਰ ਨੇ 1000 ਰੁਪਏ ਦਾ ਯੋਗਦਾਨ ਪਾਇਆ। ਪ੍ਰਾਇਮਰੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਦਨ ਲਾਲ ਨੇ 1400 ਰੁਪਏ ਦੀ ਸਹਾਇਤਾ ਦੇ ਨਾਲ-ਨਾਲ ਇਸ ਮੌਕੇ ਲੱਡੂ ਵੰਡੇ ਗਏ। ਅਲਾਇਨਸ ਕਲੱਬ ਫਗਵਾੜਾ-ਨਾਰਥ ਦੇ ਪ੍ਰਧਾਨ ਪਰਮਿੰਦਰ ਕੁਮਾਰ ਦੀ ਅਗਵਾਈ ‘ਚ ਕਲੱਬ ਮੈਂਬਰਾਂ ਵਲੋਂ ਹਾਜ਼ਰ ਕੁਲ ਵਿਦਿਆਰਥੀਆਂ ਨੂੰ ਕਾਪੀਆਂ, ਪਿੰਨਸਲਾਂ ਵੰਡੀਆਂ ਗਈਆਂ। ਸਮਾਗਮ ਵਿੱਚ ਹੋਰਨਾਂ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਸੱਲ, ਗੁਰਪਾਲ ਸਿੰਘ ਸੱਗੂ ਸਾਬਕਾ ਸਰਪੰਚ, ਸਤਨਾਮ ਕੌਰ, ਰਣਜੀਤ ਕੌਰ ਸਰਪੰਚ, ਰਵੀਪਾਲ ਪੰਚ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵੀਦਾਸ ਜੀ, ਪਲਜਿੰਦਰ ਸਿੰਘ ਸੱਲ ਪ੍ਰਧਾਨ ਗੁਰਦੁਆਰਾ ਬਾਬਾ ਟੇਕ ਸਿੰਘ, ਫੋਰਮੈਨ ਬਲਵਿੰਦਰ ਸਿੰਘ, ਕੋਚ ਗੋਬਿੰਦ ਸਿੰਘ ਸੱਲ, ਮਨੋਹਰ ਸਿੰਘ ਪੰਚ, ਰਾਮਪਾਲ ਪੰਚ, ਬਲਵਿੰਦਰ ਕੌਰ ਪੰਚ, ਸਤਵਿੰਦਰ ਕੌਰ ਪੰਚ, ਮਦਦ ਲਾਲ ਪੰਚ, ਸੁਮਨ ਸੱਲ, ਜਸਬੀਰ ਬਸਰਾ, ਬਿੰਦਰ ਫੁੱਲ, ਪੰਡਿਤ ਰਜਿੰਦਰ ਕੁਮਾਰ, ਇੰਦਰਜੀਤ ਸਿੰਘ, ਸਾਬਕਾ ਪੰਚ ਜਸਵਿੰਦਰ ਰਾਣਾ, ਸਾਬਕਾ ਪੰਚ ਪੀਟਰ ਕੁਮਾਰ, ਠੇਕੇਦਾਰ ਮੇਜਰ ਸਿੰਘ, ਜੱਸੀ ਸੱਲ, ਨਿਰਮਲ ਜੱਸੀ, ਰਵਿੰਦਰ ਸਿੰਘ ਸੱਗੂ, ਹਰਮੇਲ ਸਿੰਘ ਗਿੱਲ, ਗੁਰਨਾਮ ਸਿੰਘ ਸੱਲ, ਅਮਰੀਕ ਸਿੰਘ ਸੱਲ, ਰਣਜੀਤ ਸਿੰਘ ਦੇਹਰਾਦੂਨ, ਸੋਹਨ ਲਾਲ, ਰੇਖਾ ਬਾਵਾ ਹੈਡ ਟੀਚਰ, ਮੁੱਖ ਅਧਿਆਪਕਾ ਪ੍ਰੋਸ਼ਤਮ ਕੁਮਾਰੀ, ਟੀਚਰ, ਵਿਦਿਆਰਥੀ ਅਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।