
ਫਗਵਾੜਾ, 18 ਮਈ (ਸ਼ਿਵ ਕੋੜਾ) ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਫਗਵਾੜਾ ਦੀ ਰਹਿਨੂਮਾਈ ਹੇਠ 6 ਪਿੰਡਾਂ ਦੀ ਸਾਂਝੀ ਕੋਆਪਰੇਟਿਵ ਸੁਸਾਇਟੀ ਪਿੰਡ ਪੰਡੋਰੀ ਅਤੇ ਢੱਕ ਪੰਡੋਰੀ ਵਿਖੇ ਸਰਬ ਸੰਮਤੀ ਨਾਲ ਪ੍ਰਧਾਨ ਦੀ ਚੋਣ ਕਰਨ ਉਪਰੰਤ ਨਵ ਨਿਯੁੱਕਤ ਪ੍ਰਧਾਨ ਸ਼੍ਰੀ ਨਿਰਮਲ ਦਾਸ ਅਤੇ ਉਪ ਪ੍ਰਧਾਨ ਕਸ਼ਮੀਰ ਸਿੰਘ ਨੂੰ ਧਾਲੀਵਾਲ ਸਾਹਿਬ ਨੇ ਵਧਾਈ ਦਿਤੀ। ਸੁਸਾਇਟੀ ਦੇ ਕੁੱਲ 11 ਮੈਂਬਰਾਂ ਦੀ ਚੋਣ ਕੀਤੀ ਗਈ।ਸੁਸਾਇਟੀ ਦੇ ਨਵੇਂ ਬਣੇ ਪ੍ਰਧਾਨ ਨਿਰਮਲ ਦਾਸ ਨੇ ਕਿਹਾ ਕਿ ਉਹ ਸੁਸਾਇਟੀ ਨੂੰ ਅੱਗੇ ਲਿਜਾਣ ਲਈ ਦਿਲੋ ਸੇਵਾ ਕਰੇਗਾ।ਇਸ ਚੋਣ ਵਿੱਚ ਹਾਜ਼ਰ ਰਹੇ ਪਾਰਟੀ ਦੇ ਸੀਨੀਅਰ ਅਤੇ ਮੋਹਤਬਰ ਵਿਅਕਤੀਆਂ, ਜਿਹਨਾਂ ਦਾ ਵਿਸ਼ੇਸ ਯੋਗਦਾਨ ਨਾਲ ਏਕਤਾ ਦਾ ਸੰਦੇਸ਼ ਵੀ ਦਿਤਾ, ਧਾਲੀਵਾਲ ਸਾਹਿਬ ਨੇ ਉਹਨਾਂ ਦੀ ਸ਼ਲਾਂਘਾਂ ਕੀਤੀ