ਫਗਵਾੜਾ 19 ਸਤੰਬਰ (ਸ਼ਿਵ ਕੋੜਾ) ਪਿੰਡ ਭਾਖੜੀਆਣਾ ਵਿਖੇ 24 ਸਤੰਬਰ ਦਿਨ ਵੀਰਵਾਰ ਨੂੰ ਕਰਵਾਇਆ ਜਾਣ ਵਾਲਾ ਸਲਾਨਾ ਜੋੜ ਮੇਲਾ ਕੋਵਿਡ-19 ਕੋਰੋਨਾ ਮਹਾਮਾਰੀ ਦੀ ਵਜਾ ਨਾਲ ਇਸ ਸਾਲ ਰੱਦ ਕਰ ਦਿੱਤਾ ਗਿਆ ਹੈ। ਪਿੰਡ ਦੀ ਪੰਚਾਇਤ ਅਤੇ ਛਿੰਜ ਕਮੇਟੀ ਵਲੋਂ ਇਹ ਜਾਣਕਾਰੀ ਨੰਬਰਦਾਰ ਤਰਲੋਚਨ ਸਿੰਘ ਭਾਖੜੀਆਣਾ ਨੇ ਦਿੱਤੀ। ਉਹਨਾਂ ਸਮੂਹ ਪਹਿਲਵਾਨਾ ਨੂੰ ਪੁਰਜੋਰ ਅਪੀਲ ਕੀਤੀ ਕਿ ਛਿੰਜ ਰੱਦ ਹੋਣ ਕਰਕੇ ਪਿੰਡ ਭਾਖੜੀਆਣਾ ਨਾ ਆਉਣ ਕਿਉਂਕਿ ਕਿਸੇ ਨੂੰ ਵੀ ਆਉਣ-ਜਾਣ ਦਾ ਕਿਰਾਇਆ ਜਾਂ ਭੱਤਾ ਨਹੀਂ ਦਿੱਤਾ ਜਾਵੇਗਾ।