ਫਗਵਾੜਾ   (ਸ਼ਿਵ ਕੋੜਾ) ਮੋਦੀ ਸਰਕਾਰ ਵੱਲੋਂ ਕਿਰਸਾਨੀ  ਸਬੰਧੀ ਸੰਸਦ ਵਿੱਚ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਿੰਡ ਰਾਮਪੁਰ ਸੁੰਨੜਾ ਵਿਖੇ  ਗਰਾਮ ਪੰਚਾਇਤ  ਵੱਲੋਂ ਕਾਂਗਰਸੀਆਂ ਅਤੇ ਕਿਸਾਨਾਂ ਦੀ ਅਗਵਾਈ ਹੇਠ ਸਵੇਰੇ 10 ਤੋਂ 11 ਵਜੇ ਤੱਕ ਇੱਕ ਘੰਟਾ ਧਰਨਾ ਲਗਾ ਕੇ ਮੋਦੀ ਸਰਕਾਰ ਖਿਲਾਫ ਰੋਸ ਪਰਦਰਸ਼ਨ ਕੀਤਾ ਗਿਆ! ਇਸ ਮੌਕੇ ਜਿਲਾ ਪਰੀਸ਼ਦ ਮੈਂਬਰ ਮੀਨਾ ਰਾਣੀ ਭਬਿਿਆਣਾ ਅਤੇ ਤਜਿੰਦਰ ਬਾਵਾ ਸੀਨੀਅਰ ਕਾਂਗਰਸੀ ਆਗੂ  ਵਿਸ਼ੇਸ ਤੌਰ ਤੇ ਪੁੱਜੇ ।ਉਕਤ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਪੂਰੇ ਦੇਸ਼ ਵਿਚ ਭਾਰੀ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਪਾਸ ਕਰਵਾ ਕੇ ਕਾਲਾ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ,ਜਿਸ ਨੂੰ ਕਦੇ ਵੀ  ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੇ ਹੱਕ ਦੀ ਇਸ ਲੜਾਈ ਵਿੱਚ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਡਟ ਕੇ  ਚੱਟਾਨ ਵਾਂਗ ਖੜੀ ਹੈ। ਉਹਨਾਂ ਕਿਹਾ ਕਿ ਦੇਸ਼ ਦਾ ਅੰਨ ਦਾਤਾ ਕਹਲਾਓਨ ਵਾਲਾ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਦੇ ਚਲਦਿਆਂ ਖੁਦਕਸੀਆ  ਕਰਨ ਨੂੰ ਮਜਬੂਰ ਹੈ ਤੇ ਉਪਰੋਂ ਮੋਦੀ ਸਰਕਾਰ  ਇਹ ਖੇਤੀ ਕਾਨੂੰਨ ਪਾਸ ਕਰਵਾਕੇ ਕਿਸਾਨਾਂ ਨੂੰ ਤਬਾਹ ਕਰਨ ਤੇ ਤੁਲੀ ਹੋਇ ਹੈ । ਉਹਨਾਂ ਕਿਹਾ ਕਿ ਕਿਸਾਨਾਂ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਅਖੀਰ ਵਿੱਚ ਉਕਤ ਆਗੂਆਂ ਨੇ ਸਮੂਹ ਕਿਸਾਨਾਂ ਨੂੰ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜਬੂਤ ਕਰਨ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ, ਆੜ੍ਹਤੀਆਂ, ਮੰਡੀ ਮਜਦੂਰਾਂ, ਮੁਨੀਮਾ ਅਤੇ ਪੰਜਾਬ ਦੀ ਆਰਥਿਕਤਾ ਖਿਲਾਫ ਮੋਦੀ ਸਰਕਾਰ ਦੀ ਸਾਜਿਸ਼ ਨੂੰ ਨਾਕਾਮ ਕੀਤਾ ਜਾ ਸਕੇ। ਇਸ ਮੌਕੇ ਜੋਗਿੰਦਰ ਸਿੰਘ ਸਰਪੰਚ , ਦਵਿੰਦਰ ਸਿੰਘ , ਪਰਮਜੀਤ ਸਿੰਘ ,ਸੁਰਜੀਤ ਸਿੰਘ , ਕਾਲਾ ਪਰਧਾਨ , ਜਗਦੀਸ਼ ਲਾਲ , ਕਸ਼ਮੀਰੀ ਲਾਲ ,ਸੁਖਪਰੀਤ ਸਿੰਘ , ਮਲਕੀਤ ਸਿੰਘ , ਕਸ਼ਮੀਰ ਸਿੰਘ ਅਤੇ ਪਰਮਜੀਤ ਧੁੱਗਾ ਆਦਿ ਹਾਜਰ ਸਨ