ਫਗਵਾੜਾ 25 ਫਰਵਰੀ (ਸ਼਼ਿਵ ਕੋੋੜਾ) ਡਰੇਨੇਜ ਵਿਭਾਗ ਸਬ-ਡਵੀਜਨ ਫਿਲੌਰ ਅਤੇ ਬੀ.ਡੀ.ਪੀ.ਓ. ਦਫਤਰ ਮਗਨਰੇਗਾ ਵਿਭਾਗ ਵਲੋਂ ਪਿੰਡ ਰਾਵਲਪਿੰਡੀ ਵਿਖੇ ਬੇਂਈ ਦੀ ਸਫਾਈ ਅਤੇ ਬੰਨ੍ਹ ਲਗਾਉਣ ਦੇ ਕੰਮ ਨੂੰ ਨੇਪਰੇ ਚਾੜ੍ਹ ਰਹੀ ਲੇਬਰ ਦੇ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ 644ਵਾਂ ਪ੍ਰਕਾਸ਼ ਦਿਹਾੜਾ ਸੰਖੇਪ ਰੂਪ ਵਿਚ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਪਿੰਡ ਦੇ ਸਰਪੰਚ ਰਾਮਪਾਲ ਸਾਹਨੀ ਅਤੇ ਕਾਮਰੇਡ ਰਣਦੀਪ ਸਿੰਘ ਰਾਣਾ ਨੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਲੇਬਰ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦੇਣ ਉਪਰੰਤ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਨੇ ਸਾਨੂੰ ਉਂਚ-ਨੀਚ ਤਿਆਗ ਕੇ ਆਪਸੀ ਭਾਈਚਾਰਾ ਮਜਬੂਤ ਕਰਨ ਦਾ ਜੋ ਸੁਨੇਹਾ ਦਿੱਤਾ ਹੈ ਉਸ ਤੋਂ ਸੇਧ ਲੈ ਕੇ ਦੇਸ਼ ਅਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਡਰੇਨੇਜ ਵਿਭਾਗ ਦੇ ਜੇ.ਈ. ਤਰਨਜੀਤ ਸਿੰਘ ਨੇ ਵੀ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਲੇਬਰ ਨੂੰ ਭੁਜੀਆ-ਬਦਾਨਾ ਅਤੇ ਚਾਹ ਦੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਵਧੀਆ ਕਾਰਗੁਜਾਰੀ ਵਾਲੇ ਮਗਨਰੇਗਾ ਕਾਮਿਆ ਨੂੰ ਸਨਮਾਨਤ ਕਰਕੇ ਉਹਨਾਂ ਦੀ ਹੌਸਲਾ ਅਫਜਾਈ ਵੀ ਕੀਤੀ ਗਈ। ਇਸ ਮੌਕੇ ਸੋਢੀ ਰਾਮ ਚੱਕ ਹਕੀਮ ਮੇਹਟ ਡਰੇਨ ਵਿਭਾਗ ਸਬ ਡਵੀਜਨ ਫਿਲੌਰ ਤੋਂ ਇਲਾਵਾ ਮਨਜੀਤ ਕੌਰ ਬੇਗਮਪੁਰ, ਪਰਮਜੀਤ ਕੌਰ ਮਲਕਪੁਰ, ਨੀਲਮ ਲੱਖਪੁਰ, ਰਿੰਪੀ ਮਲਕਪੁਰ, ਹਰਭਜਨ ਲਾਲ ਜਮਾਲਪੁਰ, ਮੋਹਨ ਲਾਲ ਪ੍ਰਧਾਨ ਬੇਗਮਪੁਰ, ਸ਼ਿੰਦ ਪਾਲ, ਸੰਤੋਸ਼ ਕੁਮਾਰੀ, ਹਰਜਿੰਦਰ ਕੌਰ, ਗੁਰਮੇਜ ਕੌਰ, ਚਮਨ ਲਾਲ, ਲੇਖਰਾਜ, ਦਿਲਬਾਗ ਸਿੰਘ, ਸੁਖਵਿੰਦਰ ਕੌਰ, ਰਾਣੀ, ਰੇਸ਼ਮ ਕੌਰ, ਕ੍ਰਿਸ਼ਨਾ, ਜਗੀਰ ਕੌਰ, ਸੋਮਾ ਰਾਣੀ, ਪਰਵੀਨ ਕੌਰ, ਵਿਜੇ ਕੁਮਾਰੀ, ਅਵਤਾਰ ਕੌਰ, ਗੀਤਾ, ਬਲਵਿੰਦਰ ਕੌਰ, ਬਿੰਦਰ ਰਾਣੀ, ਚਰਨੋ, ਜੋਗਿੰਦਰੋ, ਸਤਿਆ ਦੇਵੀ, ਸੁਰਜੀਤ ਕੌਰ, ਨਿਰਮਲ ਕੌਲ, ਸਵਰਨਾ ਰਾਮ, ਬਲਵੀਰ ਸਿੰਘ, ਮੁਰਲੀ ਧਰਨ, ਕਮਲਜੀਤ ਕੌਰ, ਜੀਤ ਰਾਮ, ਗੁਰਬਖਸ਼ ਕੌਰ, ਗੁਰਪਾਲ ਕੌਰ, ਮਲਕੀਤ ਕੌਰ, ਚਮਨ ਲਾਲ, ਮਨਜੀਤ ਕੌਰ ਆਦਿ ਹਾਜਰ ਸਨ।