ਫਗਵਾੜਾ 7 ਨਵੰਬਰ (ਸ਼ਿਵ ਕੋੜਾ) ਧੰਨ ਧੰਨ ਗੁਰੂ ਦਮੋਦਰ ਦਾਸ ਅਤੇ ਧੰਨ ਧੰਨ ਭਗਤ ਜਵਾਲਾ ਦਾਸ ਵੈਲਫੇਅਰ ਕਲੱਬ ਪਿੰਡ ਲਖਪੁਰ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਖੇਡ ਗਰਾਉਂਡ ‘ਚ ਕਰਵਾਏ ਜਾ ਰਹੇ ਪਹਿਲੇ ਕ੍ਰਿਕੇਟ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਟੂਰਨਾਮੈਂਟ ਦਾ ਉਦਘਾਟਨ ਐਤਵਾਰ 8 ਨਵੰਬਰ ਨੂੰ ਪਹਿਲੇ ਮੈਚ ਦੇ ਨਾਲ ਕੀਤਾ ਜਾ ਰਿਹਾ ਹੈ। ਟੂਰਨਾਮੈਂਟ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਮ.ਜੀ. ਬਾਜਵਾ, ਇੰਦਰ ਲੱਖਪੁਰ ਅਤੇ ਸਾਬਕਾ ਸਰਪੰਚ ਮਹਿੰਦਰ ਸਿੰਘ ਲੱਖਪੁਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਕੁੱਲ 48 ਟੀਮਾਂ ਭਾਗ ਲੈ ਰਹੀਆਂ ਹਨ। ਟੀਮਾਂ ਦੇ ਚਾਰ ਪੂਲ ਬਣਾਏ ਗਏ ਹਨ। ਹਰੇਕ ਮੈਚ ਪੰਜ/ਪੰਜ ਓਵਰ ਦਾ ਹੋਵੇਗਾ। ਜੇਤੂ ਟੀਮ ਨੂੰ ਪੈਂਤੀ ਹਜਾਰ ਰੁਪਏ ਨਗਦ ਅਤੇ ਟਰਾਫੀ ਨਾਲ ਨਵਾਜਿਆ ਜਾਵੇਗਾ ਜਦਕਿ ਉਪ ਜੇਤੂ ਟੀਮ ਨੂੰ 21 ਹਜਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੈਸਟ ਬੱਲੇਬਾਜ, ਬੈਸਟ ਬਾਲਰ, ਲਗਾਤਾਰ ਚਾਰ ਛੱਕੇ ਤੇ ਹੈਟ੍ਰਿਕ ਮਾਰਨ ਵਾਲੇ ਖਿਡਾਰੀਆਂ ਨੂੰ ਵੀ ਨਗਦ ਇਨਾਮ ਨਾਲ ਨਵਾਜਿਆ ਜਾਵੇਗਾ। ਇਸ ਮੌਕੇ ਸੰਤੋਖ ਸਿੰਘ, ਆਸ਼ੀ ਲੱਖਪੁਰ, ਮਨੀਸ਼ ਬੇਗਮਪੁਰ, ਅਮਨ ਲੱਖਪੁਰ, ਜੱਸਾ ਲੱਖਪੁਰ, ਮੀਰਾਂ ਲੱਖਪੁਰ, ਰਵੀ ਬੇਗਮਪੁਰ, ਮਨੀ ਮੱਲ ਬੇਗਮਪੁਰ, ਹਰਜਾਪ ਸਿੰਘ ਨੇਵੀ, ਗੋਪੀ ਨਾਥ, ਪਿੰਦਾ ਸੈਣੀ, ਬਿੱਲੂ ਸੈਣੀ, ਹਰਜਿੰਦਰ ਸਿੰਘ ਆਦਿ ਹਾਜਰ ਸਨ।