ਫਗਵਾੜਾ 4 ਸਤੰਬਰ (ਸ਼ਿਵ ਕੋੜਾ) ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂਰਾਜ ਦੇਵਾ ਜੀ ਮਹਾਂ ਕਾਲੀ ਮੰਦਿਰ ਪਿੰਡ ਸੰਗਤਪੁਰ ( ਤਹਿਸੀਲ ਫਗਵਾੜਾ ) ਵਿਖੇ ਰਾਜ ਦੇਵਾ ਜੀ ਦੀ ਸਰਪ੍ਰਸਤੀ ਹੇਠ ਮਾਤਾ ਮਹਾਂ ਕਾਲੀ ਮੰਦਿਰ ਪਿੰਡ ਸੰਗਤਪੁਰ ਦੀ ਪ੍ਰਬੰਧਕ ਕਮੇਟੀ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਿਤੀ 15 ਸਤੰਬਰ ਤੋਂ 17 ਸਤੰਬਰ ਤੱਕ ਕਰਵਾਇਆ ਜਾਣ ਵਾਲਾ 48 ਵਾਂ ਸਲਾਨਾ ਜੋੜ ਮੇਲਾ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਦੇਖਦੇ ਹੋਏ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਬਲਦੇਵ ਸਿੰਘ ਲਖਪੁਰ, ਮਨਜੀਤ ਬੋਬੀ ਬੇਗਮਪੁਰ, ਭੂਪਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਆਫਤ ਦੇ ਚੱਲਦਿਆਂ ਮਿਤੀ 15 ਤੇ 16 ਸਤੰਬਰ ਨੂੰ ਸਿਰਫ ਧਾਰਮਿਕ ਰਸਮਾਂ ਹੀ ਨਿਭਾਈਆਂ ਜਾਣਗੀਆਂ। 16 ਸਤੰਬਰ ਰਾਤ ਨੂੰ ਭਗਵਤੀ ਜਾਗਰਣ ਅਤੇ 17 ਸਤੰਬਰ ਨੂੰ ਪ੍ਰਸਿੱਧ ਧਾਰਮਿਕ ਅਸਥਾਨਾਂ ਦੀ ਕੀਤੀ ਜਾਣ ਵਾਲੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਉਹਨਾਂ ਨੇ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪੋ- ਆਪਣੇ ਘਰਾਂ ਵਿੱਚ ਹੀ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਅਤੇ ਕੋਰੋਨਾ ਮਹਾਮਾਰੀ ਤੋਂ ਮੁਕਤੀ ਲਈ ਪ੍ਰਾਥਨਾ ਕਰਨ। ਇਸ ਮੌਕੇ ਮੰਗਾ ਗੁਰਦਾਸਪੁਰ, ਡਾ. ਰਾਜੇਸ਼ ਕੁਮਾਰ, ਨਿਰਮਲ ਕੁਮਾਰ ਬਲਾਲੋਂ, ਗਿਆਨੀ ਜਤਿੰਦਰ ਸਿੰਘ, ਮੰਗਾ ਸੰਗਤਪੁਰ, ਬੀਬੀ ਗੁਰਬਖਸ਼ ਕੌਰ, ਬੀਬੀ ਸੁਰਜੀਤ ਕੌਰ, ਬਖਸ਼ੋ, ਹਰਜਿੰਦਰ ਕੌਰ, ਕਮਲਜੀਤ ਕੌਰ, ਵਿਜੇ ਲਛਮੀ, ਜਸਪ੍ਰੀਤ ਸਿੰਘ, ਹਰਪਿੰਦਰ ਸਿੰਘ ਪਿੰਕਾ, ਬਿੱਲੂ ਖਲਵਾੜਾ, ਨਿਰਮਲ ਬਲਾਲੋਂ, ਸੁਮਨ ਮੇਹਲੀਆਣਾ, ਜਤਿੰਦਰ ਸਿੰਘ ਮਲਕਪੁਰ, ਸੋਨੂੰ ਬੇਗਮਪੁਰ, ਤੇਜਪਾਲ ਬੇਗਮਪੁਰ, ਹਰਨੇਕ ਸਿੰਘ ਬਿੱਲਾ, ਤਜਿੰਦਰ ਪਾਲ ਸਿੰਘ ਰਿੰਕੂ, ਬਖਸ਼ੀਸ਼ ਸਿੰਘ ਆਦਿ ਹਾਜਰ ਸਨ।