ਫਗਵਾੜਾ 15 ਮਈ (ਸ਼਼ਿਵ ਕੋੋੜਾ) ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਪਿੰਡ ਹਰਬੰਸਪੁਰ/ਜਗਜੀਤਪੁਰ ਦੀ ਪ੍ਰਬੰਧਕ ਕਮੇਟੀ ਵਲੋਂ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹੈਡ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਸਰਬੱਤ ਦੇ ਭਲੇ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਪਰੰਤ ਪ੍ਰਸਿੱਧ ਕੀਰਤਨੀ ਜੱਥਾ ਭਾਈ ਅਮਰੀਕ ਸਿੰਘ ਹਰਬੰਸਪੁਰ/ਜਗਜੀਤਪੁਰ ਅਤੇ ਭਾਈ ਗੁਰਦੀਪ ਸਿੰਘ ਹਜੂਰੀ ਰਾਗੀ ਸੁਖਚੈਨਆਣਾ ਸਾਹਿਬ ਪ੍ਰੇਮਪੁਰ ਵਾਲਿਆਂ ਨੇ ਕੀਰਤਨ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਮਹਿੰਦਰ ਸਿੰਘ ਪ੍ਰਧਾਨ ਗੁਰਮੁਖ ਸਿੰਘ ਸਕੱਤਰ, ਸੰਤੋਖ ਸਿੰਘ ਕੈਸ਼ੀਅਰ ਨੇ ਦੱਸਿਆ ਕਿ ਇਸ ਸਾਲ ਕੋਵਿਡ-19 ਕੋਰੋਨਾ ਮਹਾਮਾਰੀ ਦੇ ਚਲਦਿਆਂ ਨਗਰ ਕੀਰਤਨ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਕੋਵਿਡ-19 ਸਬੰਧੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੰਖੇਪ ਧਾਰਮਿਕ ਆਯੋਜਨ ਕੀਤਾ ਗਿਆ। ਉਹਨਾਂ ਕਿਹਾ ਕਿ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਬਲਿਦਾਨ ਦਿੱਤਾ ਜਿਸ ਤੋਂ ਅਜੋਕੀ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਗਿਆਨੀ ਅਜੈਬ ਸਿੰਘ, ਗੁਰਜੰਟ ਸਿੰਘ, ਜੋਗਾ ਸਿੰਘ, ਜਰਨੈਲ ਸਿੰਘ, ਰਿੰਕੂ ਸਿੰਘ, ਭਾਈ ਅਜੀਤ ਸਿੰਘ ਪ੍ਰੇਮਪੁਰ ਆਦਿ ਵੀ ਹਾਜਰ ਸਨ।