ਫਗਵਾੜਾ 9 ਅਗਸਤ (ਸ਼ਿਵ ਕੋੜਾ) ਸ਼ਹੀਦ ਉਧਮ ਸਿੰਘ ਯੂਥ ਕਲੱਬ ਵਲੋਂ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਨੀ ਬੱਧਣ ਦੀ ਸਾਂਝੀ ਅਗਵਾਈ ਹੇਠ ਮੁਹੱਲਾ ਪੀਪਾਰੰਗੀ ਵਿਖੇ ਖੂਨ ਦਾਨ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ ਨੇ ਕੀਤਾ। ਉਹਨਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਖੂਨਦਾਨ ਨਾਲ ਕਿਸੇ ਲੋੜਵੰਦ ਇਨਸਾਨ ਦੀ ਜਾਨ ਬਚਾਈ ਜਾ ਸਕਦੀ ਹੈ ਇਸ ਲਈ ਖਾਸ ਤੌਰ ਤੇ ਨੌਜਵਾਨਾਂ ਨੂੰ ਸਾਲ ਵਿਚ ਘੱਟ ਤੋਂ ਘੱਟ ਇਕ ਵਾਰ ਖੂਨ ਦਾਨ ਜਰੂਰ ਕਰਨਾ ਚਾਹੀਦਾ ਹੈ। ਕੈਂਪ ਦੌਰਾਨ ਨੌਜਵਾਨਾਂ ਨੇ ਵੱਧ ਚੜ੍ਹ ਕੇ ਖੂਨਦਾਨ ਮੁਹਿਮ ‘ਚ ਹਿੱਸਾ ਲਿਆ। ਪ੍ਰਬੰਧਕਾਂ ਵਲੋਂ ਖੂਨ ਦਾਨੀਆਂ ਅਤੇ ਯੂਥ ਕਾਂਗਰਸ ਆਗੂ ਹਰਜੀ ਮਾਨ ਨੂੰ ਸਿਰੋਪਾਓ ਪਾ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਆਸ਼ੁਤੋਸ਼ ਭਾਰਦਵਾਜ, ਐਰੀ ਸੰਘਾ, ਪਾਹੁਲ ਵਾਹਿਦ, ਇੰਦਰਜੀਤ ਪੀਪਾਰੰਗੀ, ਕਾਲਾ ਪੀਪਾਰੰਗੀ ਆਦਿ ਹਾਜਰ ਸਨ।